ਦਵਿੰਦਰ ਬਾਘਲਾ, ਦੋਦਾ : ਪੀਐਸਈਬੀ ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ 'ਤੇ ਬਿਜਲੀ ਕਾਮਿਆਂ ਵੱਲੋਂ 8ਵੇਂ ਦਿਨ ਵੀ ਪਾਰਵਕਾਮ ਕਾਰਪੋਰੇਸ਼ਨ ਵਿਰੁੱਧ ਪੇ-ਬੈਂਡ ਅਤੇ ਹੋਰ ਹੱਕੀ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਕੰਮ ਬੰਦ ਰੱਖਿਆ ਗਿਆ ਅਤੇ ਉੱਪ ਮੰਡਲ ਦੋਦਾ ਦਫ਼ਤਰ ਦੇ ਗੇਟ ਅੱਗੇ ਰੋਹ ਭਰਪੂਰ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜੱਥੇਬੰਦੀਆਂ ਦੇ ਬੁਲਾਰਿਆਂ ਨੇ ਦੱਸਿਆ ਕਿ ਜੁਆਇੰਟ ਫੋਰਮ ਦੀ ਸੂਬਾ ਕਮੇਟੀ ਨਾਲ 26 ਅਕਤੂਬਰ ਨੂੰ ਮੀਟਿੰਗ ਹੋ ਕੇ ਸਹਿਮਤੀ ਹੋਈ ਸੀ ਕਿ ਮੁਲਾਜ਼ਮਾਂ ਨੂੰ 1-12-2011 ਤੋਂ ਰਹਿੰਦਾ ਪੇ-ਬੈਂਡ ਅਤੇ ਹੋਰ ਮੰਗਾਂ ਬਾਰੇ ਮਿਤੀ 10 ਨਵੰਬਰ ਤੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਪਰ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਮੰਗੀਆਂ ਮੰਗਾਂ ਲਾਗੂ ਨਾ ਕਰਕੇ ਸਮੁੱਚੇ ਮੁਲਾਜਮਾਂ ਨਾਲ ਵਾਅਦਾ ਖ਼ਿਲਾਫ਼ੀ ਅਤੇ ਵਿਸ਼ਵਾਸਘਾਤ ਕਰਨ ਤੇ ਮੁਲਜਮਾਂ ਵੱਲੋ ਮੈਨੇਜਮੈਂਟ ਵਿਰੁੱਧ ਸੰਘਰਸ਼ ਦਾ ਪੋ੍ਗਰਾਮ ਉਲੀਕਿਆ ਗਿਆ ਹੈ ਜੋ ਕਿ 8ਵੇਂ ਦਿਨ 'ਚ ਸਾਮਲ ਹੋ ਚੁੱਕਾ ਹੈ ਅਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋ ਪਿਛਲੇ ਕਰੀਬ 10 ਸਾਲਾਂ ਤੋਂ ਮੁਲਾਜਮਾਂ ਦੀ ਪੇ-ਬੈਂਡ ਦੀ ਹੱਕੀ ਮੰਗਾਂ ਦਾ ਨਿਪਟਾਰਾ ਕਰਨ ਦੀ ਜਗ੍ਹਾ ਧੱਕੇ ਨਾਲ ਪੇ-ਕਮਿਸ਼ਨ ਨੂੰ ਕਾਰਪੋਰੇਸ਼ਨ 'ਚ ਲਾਗੂ ਕਰਨ ਦਾ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਮੁਲਾਜਮ ਜੱਥੇਬੰਦੀਆਂ ਵੱਲੋਂ ਮੁੱਢ ਤੋ ਰੱਦ ਕਰ ਦਿੱਤਾ ਗਿਆ ਹੈ। ਪਾਵਰਕਾਮ ਵੱਲੋ ਸਾਡੀਆਂ ਮੰਗਾਂ ਤੇ ਸੰਜੀਦਗੀ ਨਾਲ ਕੋਈ ਵਿਚਾਰ ਨਾ ਕਰਨ ਕਰਕੇ ਪੰਜਾਬ ਦੇ ਬਿਜਲੀ ਕਾਮੇ ਸਮੁੱਚੇ ਰੂਪ 'ਚ ਛੁੱਟੀ ਲੈ ਕੇ ਸੰਘਰਸ਼ ਕਰ ਰਹੇ ਹਨ। ਇਸ ਮੌਕੇ ਜਸਪਾਲ ਸਿੰਘ, ਹਰਜੀਤ ਸਿੰਘ ਗੂੜੀਸੰਘਰ, ਧਰਮਿੰਦਰ ਸਿੰਘ ਗੂੜੀਸੰਘਰ, ਗੁਰਪ੍ਰਰੀਤ ਸਿੰਘ, ਗੁਰਦੀਪ ਸਿੰਘ ਭੁੱਲਰ, ਦਰਸ਼ਨ ਸਿੰਘ ਆਈ.ਟੀ.ਆਈ ਇੰਪਲਾਇਸ਼ਨ ਦੇ ਰਾਕੇਸ਼ ਕੁਮਾਰ, ਪਿਆਰੇ ਲਾਲ, ਗੁਰਜੰਟ ਸਿੰਘ, ਮਨਪ੍ਰਰੀਤ ਸਿੰਘ ਭੁੱਲਰ ਆਦਿ ਹਾਜ਼ਰ ਸਨ।ੇ।