ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਪੁਲਿਸ ਮੁਖੀ ਸਰਬਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤਹਿਤ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਦੌਰਾਨ ਆ ਰਹੀਆਂ ਸਰੀਰਕ ਸਟਰੈਸ ਅਤੇ ਸਰੀਰਕ ਬਿਮਾਰੀ ਤੋਂ ਬਚਾਉਣ ਲਈ ਸ਼ਪੈਸ਼ਲ ਤੌਰ ਤੇ ਇੱਕ ਡਾਕਟਰੀ ਟੀਮ ਰਾਂਹੀ ਹੈਲਥ ਤੇ ਨਿਊਟਰੀਸ਼ਨ ਅਤੇ ਸਟਰੈਂਥ ਮੈਨੇਜਮੈਂਟ ਦੀ ਵਰਕਸ਼ਾਪ ਲਗਾਈ ਗਈ। ਇਹ ਵਰਕਸ਼ਾਪ ਕਾਨਫਰੈਸ ਹਾਲ ਐਸਐਸਪੀ ਦਫਤਰ ਵਿਖੇ ਅਯੋਜਿਤ ਕੀਤੀ ਗਈ ਜਿਸ 'ਚ ਕੁਲਵੰਤ ਰਾਏ ਐਸਪੀ (ਪੀਬੀਆਈ), ਡਾ. ਸੁਨੀਲ ਅਰੌੜਾ (ਐਮਡੀ), ਡਾ. ਸੁਖਵਿੰਦਰ ਸਿੰਘ (ਜਿਲ੍ਹਾ ਮਾਸਕ ਮੀਡੀਆ ਅਫਸਰ) ਅਤੇ ਡਾਂ ਲਖਵੀਰ ਕੌਰ ( ਕੌਨਸਲਾਰ) ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਸਮੇਤ 100 ਦੇ ਕ੍ਰੀਬ ਪੁਲਿਸ ਅਧਿਕਾਰੀ/ਕ੍ਰਮਚਾਰੀਆ ਨੇ ਭਾਗ ਲਿਆ ਗਿਆ। ਇਸ ਵਰਕਸ਼ਾਪ ਵਿੱਚ ਡਾਕਟਰਾਂ ਨੇ ਦੱਸਿਆ ਕਿ ਪੁਲਿਸ ਮੁਲਾਜਮਾਂ ਦੀ ਰੋਜਾਨਾ ਡਿਊਟੀ 24 ਘੰਟੇ ਹੋਣ ਕਰਕੇ ਪੁਲਿਸ ਮੁਲਾਜ਼ਮਾ ਨੂੰ ਖਾਣਾ ਖਾਣ ਦਾ ਸਹੀ ਟਾਇਮ ਨਹੀਂ ਮਿਲਦਾ ਅਤੇ ਕਈ ਵਾਰ ਬਾਹਰ ਡਿਊਟੀ ਕਰਦੇ ਸਮੇਂ ਫਾਸਟ ਫੂਡ ਜਾਂ ਹੋਰ ਬਜ਼ਾਰੀ ਤਲਿਆ ਹੋਇਆ ਬੇ-ਵਕਤਾ ਭੋਜਨ ਖਾਣਾ ਪੈਂਦਾ ਹੈ ਜਿਸ ਕਾਰਨ ਸਰੀਰਕ ਬਿਮਾਰੀਆਂ ਦੇ ਨਾਲ ਨਾਲ ਮੁਟਾਪੇ ਦਾ ਵਾ ਇਹ ਇੱਕ ਵੱਡਾ ਕਾਰਨ ਬਣਦਾ ਹੈ। ਇਸ ਲਈ ਡਾਕਟਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਸਹੀ ਰੱਖਣ ਲਈ ਸਾਨੂੰ ਖਾਣ ਪੀਣ ਲਈ ਹਮੇਸ਼ਾ ਤਾਜ਼ਾ ਅਤੇ ਸਹੀ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਉਨਾਂ੍ਹ ਕਿਹਾ ਕਿ ਫਾਸਟ ਫੂਡ, ਤਲੇ ਹੋਏ ਭੋਜਨ ਦੇ ਖਾਣ ਤੋਂ ਗੁਰੇਜ਼ ਕੀਤਾ ਜਾਵੇ ਤਾਂ ਹੀ ਸਰੀਰ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ, ਤੇ ਡਿਊਟੀ ਦੌਰਾਨ ਹੋ ਸਕੇ ਤਾਂ ਭੋਜਨ ਅਤੇ ਪਾਣੀ ਘਰ ਦਾ ਹੀ ਲੈ ਕੇ ਜਾਉ। ਡਾਕਟਰਾਂ ਵੱਲੋਂ ਮਾਨਸਿਕ ਤਨਾਅ, ਹਾਈ ਬਲੱਡ ਪਰੈਸ਼ਰ, ਦਿਮਾਗੀ ਬੋਝ ਦੇ ਬਚਾਅ ਲਈ ਆਪਣੇ ਸਰੀਰ ਲਈ ਕਸਰਤ ਤੇ ਸੈਰ ਜਰੂਰੀ ਹੈ। ਉਨਾਂ੍ਹ ਨੇ ਨਾਲ ਹੀ ਡੈਗੂ ਅਤੇ ਕੋਵਿਡ ਬਿਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਵਰਤਨ ਲਈ ਜਾਣਕਾਰੀ ਦਿੱਤੀ। ਇਸ ਮੌਕੇ ਇੰਸ:ਸਜੀਵ ਕੁਮਾਰ, ਐਸ.ਆਈ ਅਮਰ ਚੰਦ, ਏ.ਐਸ.ਆਈ ਗੁਰਦੇਵ ਸਿੰਘ (ਇੰਚ ਟਰੈਨਿੰਗ ਸਕੂਲ), ਸੁਪਰਡੈਂਟ ਪਲਵਿੰਦਰ ਸਿੰਘ ਅਤੇ ਏ.ਐਸ.ਆਈ ਕੁਲਜੀਤ ਸਿੰਘ, ਏਐਸਆਈ ਬਲਜਿੰਦਰ ਸਿੰਘ, ਏਐਸਆਈ ਗੁਲਜਿੰਦਰ ਕੌਰ ਹਾਜ਼ਰ ਸਨ।