ਪੱਤਰ ਪੇ੍ਰਰਕ, ਲੰਬੀ : ਥਾਣਾ ਲੰਬੀ ਪੁਲਿਸ ਵੱਲੋਂ ਇਕ ਕਿਲੋਗ੍ਰਾਮ ਅਫੀਮ ਸਮੇਤ ਇਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਗਿਆ ਹੈ। ਜ਼ਲਿ੍ਹਾ ਪੁਲਿਸ ਮੁੱਖੀ ਧਰੁਮਨ ਐਚ ਨਿੰਬਾਲੇ ਸ੍ਰੀ ਮੁਕਤਸਰ ਸਾਹਿਬ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਗਈ ਹੈ। ਜਿਸ ਤਹਿਤ ਮੋਹਨ ਲਾਲ ਐਸਪੀ (ਇੰਨਵੈ:) ਅਤੇ ਜਸਪਾਲ ਸਿੰਘ ਡੀਐਸਪੀ ਮਲੋਟ ਦੀ ਯੋਗ ਅਗਵਾਈ ਹੇਠ ਐਸਆਈ ਮਨਿੰਦਰ ਸਿੰਘ ਨੰਬਰ ਅਤੇ ਪੁਲਿਸ ਪਾਰਟੀ ਥਾਣਾ ਲੰਬੀ ਵੱਲੋਂ 27.06.22 ਨੂੰ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪੁੱਲ ਸੂਆ ਬਾਹੱਦ ਰਕਬਾ ਲੰਬੀ ਪੁੱਜੀ ਤਾ ਇੱਕ ਨੌਜਵਾਨ ਇੱਕ ਪਾਰਦਰਸ਼ੀ ਲਿਫਾਫਾ ਵਿੱਚੋਂ ਇੱਕ ਕਾਲੇ ਰੰਗ ਦਾ ਪਦਾਰਥ ਕੱਢਕੇ ਖਾ ਰਿਹਾ ਸੀ, ਜੋ ਪੁਲਿਸ ਪਾਰਟੀ ਨੂੰ ਦੇਖਕੇ ਘਬਰਾ ਕੇ ਭੱਜਣ ਲੱਗਾ ਤਾਂ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਿਛਆ ਜਿਸਨੇ ਆਪਣਾ ਨਾਮ ਹਰਪ੍ਰਰੀਤ ਸਿੰਘ ਪੁੱਤਰ ਜਸਪਾਲ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਮਕਾਨ ਨੰਬਰ 45, ਜੇਪੀ ਕਲੌਨੀ, ਪਟਿਆਲਾ ਗੇਟ, ਸੰਗਰੂਰ ਦੱਸਿਆ। ਹਰਪ੍ਰਰੀਤ ਸਿੰਘ ਉਕਤ ਦੇ ਕਬਜ਼ਾ ਵਿਚਲੇ ਪਾਰਦਰਸ਼ੀ ਲਿਫਾਫਾ ਦੀ ਤਲਾਸ਼ੀ ਕੀਤੀ ਤਾਂ ਉਸ 'ਚੋਂ 01 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ।