ਅਮਨਦੀਪ ਮਹਿਰਾ, ਮਲੋਟ : ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ 'ਚ ਐਤਵਾਰ ਨੂੰ ਕੋਰੋਨਾ ਵੈਕਸੀਨੇਸ਼ਨ ਕੈਂਪ ਲਾਇਆ ਗਿਆ, ਜਿਸ 'ਚ ਲੋਕਾਂ ਨੇ ਪੂਰੇ ਉਤਸ਼ਾਹ ਨਾਲ ਵੈਕਸੀਨ ਲਗਵਾਈ।

ਜਾਣਕਾਰੀ ਦਿੰਦੇ ਹੋਏ ਬਲਾਕ ਮਲੋਟ ਦੇ ਜ਼ਿੰਮੇਵਾਰਾਂ ਕੁਲਵੰਤ ਸਿੰਘ ਇੰਸਾਂ, ਰਮੇਸ਼ ਠਕਰਾਲ ਇੰਸਾਂ, ਸੱਤਪਾਲ ਇੰਸਾਂ, ਸ਼ੰਭੂ ਇੰਸਾਂ, ਗੋਪਾਲ ਇੰਸਾਂ, ਪ੍ਰਦੀਪ ਇੰਸਾਂ, ਸੇਵਾਦਾਰ ਸ਼ੰਕਰ ਇੰਸਾਂ, ਮੋਹਿਤ ਭੋਲਾ ਇੰਸਾਂ, ਨਰਿੰਦਰ ਭੋਲਾ ਇੰਸਾਂ, ਰਿੰਕੂ ਬੁਰਜਾਂ ਇੰਸਾਂ, ਗਗਨ ਸੇਠੀ ਇੰਸਾਂ, ਦੀਪਕ ਮੱਕੜ ਇੰਸਾਂ ਤੋਂ ਇਲਾਵਾ 45 ਮੈਂਬਰ ਭੈਣ ਕਿਰਨ ਇੰਸਾਂ ਅਤੇ ਭੈਣ ਸ਼ਿਮਲਾ ਇੰਸਾਂ ਨੇ ਦੱਸਿਆ ਕਿ ਐੱਸਡੀਐੱਮ ਗੋਪਾਲ ਸਿੰਘ ਦੀ ਅਗਵਾਈ 'ਚ ਅਤੇ ਸਰਕਾਰੀ ਹਸਪਤਾਲ ਮਲੋਟ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਸ਼ਮੀ ਚਾਵਲਾ ਤੇ ਨੋਡਲ ਅਫ਼ਸਰ ਡਾ. ਗੌਤਮ ਕਾਮਰਾ ਦੀ ਦੇਖਰੇਖ 'ਚ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ ਕੋਰੋਨਾ ਵੈਕਸੀਨ ਕੈਂਪ ਲਾਇਆ ਗਿਆ। ਇਸ ਮੌਕੇ ਸਟਾਫ਼ ਨਰਸ ਜਤਿੰਦਰ ਕੌਰ ਨੇ 118 ਜਣਿਆਂ ਦੇ ਵੈਕਸੀਨੇਸ਼ਨ ਕੀਤੀ। ਇਸ ਮੌਕੇ ਐੱਸਡੀਐੱਮ ਗੋਪਾਲ ਸਿੰਘ ਨੇ ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਕੋਰੋਨਾ ਮਹਾਮਾਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਲਗਾਤਾਰ ਵੈਕਸੀਨੇਸ਼ਨ ਕੈਂਪ ਲਗਾ ਰਹੇ ਹਨ ਅਤੇ ਇਨ੍ਹਾਂ ਕੈਂਪਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਜ਼ਿੰਮੇਵਾਰਾਂ ਨੇ ਦੱਸਿਆ ਕਿ ਅੱਜ ਸੋਮਵਾਰ ਨੂੰ ਵੀ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ ਦੁਪਹਿਰ 2.30 ਵਜੇ ਤੋਂ ਸ਼ਾਮ 5.30 ਵਜੇ ਤਕ ਵੈਕਸੀਨੇਸ਼ਨ ਕੈਂਪ ਲਾਇਆ ਜਾਵੇਗਾ। ਇਸ ਮੌਕੇ ਭੈਣ ਰੀਟਾ ਗਾਬਾ ਇੰਸਾਂ, ਅਤੁੱਲ ਇੰਸਾਂ, ਅਭਿਨਵ ਮਿਗਲਾਣੀ, ਜਸ਼ਨ ਮਿਗਲਾਣੀ, ਮੇਹੁਲ ਮਿਗਲਾਣੀ, ਰਾਹੁਲ ਗਰੋਵਰ, ਪਿੰ੍ਸ ਇੰਸਾਂ ਤੇ ਕਾਵਿਆ ਇੰਸਾਂ ਮੌਜੂਦ ਸਨ।