ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਬੀਤੇ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਅਤੇ ਵਗ•ਰਹੀਆਂ ਗਰਮ ਹਵਾਵਾਂ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਸੀ ਪਰ ਸੋਮਵਾਰ ਦੀ ਰਾਤ ਪਏ ਮੀਂਹ ਨਾਲ ਜਿੱਥੇ ਲੋਕਾਂ ਨੇ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ ਉੱਥੇ ਹੀ ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਵੀ ਮੀਂਹ ਲਾਹੰਵੇਦ ਸਾਬਿਤ ਹੋਇਆ। ਬੀਤੀ ਰਾਤ ਤੇਜ਼ ਹਨੇਰੀ ਤੇ ਝੱਖੜ ਨਾਲ ਪਏ ਜੋਰਦਾਰ ਮੀਂਹ ਨਾਲ ਸ਼ਹਿਰ ਦੇ ਗਲੀਆਂ ਤੇ ਬਜ਼ਾਰਾਂ 'ਚ ਪਾਣੀ ਭਰ ਗਿਆ ਤੇ ਕਈ ਦੁਕਾਨਾਂ ਦੇ ਅੰਦਰ ਪਾਣੀ ਜਮ•ਾਂ ਹੋ ਗਿਆ ਜਿਸ ਨਾਲ ਦੁਕਾਨਦਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਬਾਜ਼ਾਰਾਂ 'ਚ ਮੀਂਹ ਦਾ ਪਾਣੀ ਭਰਨ ਨਾਲ ਖਰੀਰਦਾਰੀ ਕਰਨ ਆਏ ਲੋਕਾਂ ਨੂੰ ਬਾਜ਼ਾਰ 'ਚੋਂ ਲੰਘਣ 'ਚ ਕਾਫੀ ਸਮੱਸਿਆ ਪੇਸ਼ ਆਈ। ਓਧਰ ਤੇਜ਼ ਹਨੇਰੀ ਤੇ ਝੱਖੜ ਨਾਲ ਸੜ•ਕਾਂ ਕੰਢੇ ਲੱਗੇ ਦਰਖੱਤਾਂ ਦੇ ਟਾਹਣੇ ਟੁੱਟ ਕੇ ਹੇਠਾਂ ਡਿੱਗ ਪਏ ਤੇ ਕਈ ਦਰੱਖਤ ਵੀ ਜੜ• ਤੋਂ ਪੁੱਟੇ ਗਏ, ਜਿਸ ਨਾਲ ਆਵਾਜਾਈ 'ਚ ਦਿੱਕਤਾਂ ਪੇਸ਼ ਆਈਆਂ। ਤੇਜ਼ ਹਨੇਰੀ ਨਾਲ ਘਰਾਂ 'ਚ ਪਾਏ ਸ਼ੈਡਾਂ ਦੀਆਂ ਚਾਦਰਾਂ ਟੁੱਟ ਗਈਆਂ ਤੇ ਝੱਖੜ ਨਾਲ ਜਨਜਵੀਨ ਕਾਫੀ ਹੱਦ ਤੱਕ ਪ੍ਰਭਾਵਿਤ ਹੋਇਆ।

ਓਧਰ ਮੀਂਹ ਨੇ ਪ੍ਰਸ਼ਾਸਨਿਕ ਦਾਅਵਿਆਂ ਦੀ ਵੀ ਪੋਲ ਖੋਲ ਦਿੱਤੀ, ਕਿਉਂਕਿ ਸ਼ਹਿਰ 'ਚ ਸੀਵਰੇਜ ਸਿਸਟਮ ਸੁਚਾਰੂ ਢੰਗ ਨਾਲ ਨਾ ਹੋਣ ਕਾਰਨ ਮੀਂਹ ਦੇ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਹੀਂ ਹੋ ਸਕੀ ਤੇ ਦਿਨ ਭਰ ਸ਼ਹਿਰ ਦੀਆਂ ਗਲੀਆਂ ਤੇ ਬਜ਼ਾਰਾਂ 'ਚ ਮੀਂਹ ਦਾ ਪਾਣੀ ਭਰਿਆ ਰਿਹਾ। ਜ਼ਿਕਰਯੋਗ ਹੈ ਕਿ ਝੋਨੇ ਦੀ ਬਿਜਾਈ ਦਾ ਕੰਮ ਜੋਰਾਂ 'ਤੇ ਚੱਲ ਰਿਹਾ ਹੈ ਇਸ ਲਈ ਮੀਂਹ ਪੈਣ ਨਾਲ ਕਿਸਾਨਾਂ ਨੂੰ ਰਾਹਤ ਮਹਿਸੂਸ ਹੋਈ, ਕਿਉਂਕਿ ਮੀਂਹ ਨਾਲ ਕਾਫੀ ਹੱਦ ਤੱਕ ਪਾਣੀ ਦੀ ਪੂਰਤੀ ਹੋ ਗਈ।

ਬਾਗਬਾਨੀ ਦੀਆਂ ਫਸਲਾਂ ਲਈ ਮੀਂਹ ਲਾਹੇਵੰਦ : ਖੇਤੀਬਾੜੀ ਅਫ਼ਸਰ

ਜ਼ਿਲ੍ਹਾ ਖੇਤੀਬਾੜੀ ਅਫਸਰ ਬਲਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਲਾਕੇ 'ਚ ਮੀਂਹ ਤੇ ਝੱਖੜ ਨਾਲ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ ਅਤੇ ਝੋਨੇ ਤੇ ਬਾਗਬਾਨੀ ਦੀਆਂ ਫਸਲਾਂ ਲਈ ਇਹ ਮੀਂਹ ਲਾਹੇਵੰਦ ਰਹੇਗਾ। ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ਦਾ ਵੀ ਇਸ ਮੀਂਹ ਨਾਲ ਕੋਈ ਨੁਕਸਾਨ ਨਹੀਂ ਹੈ ਤੇ ਕੁੱਲ ਮਿਲਾ ਕੇ ਇਸ ਮੀਂਹ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ।