ਦਵਿੰਦਰ ਬਾਘਲਾ, ਦੋਦਾ : ਸੀਐਚਸੀ ਦੋਦਾ ਵਿਖੇ ਐਨਆਰਐਚਐਮ ਦੇ ਸਮੂਹ ਕਾਮਿਆਂ ਵੱਲੋਂ 1 ਦਿਨ ਦੀ ਕਲਮ ਛੋੜ ਸੰਕੇਤਕ ਹੜਤਾਲ ਕੀਤੀ ਗਈ ਅਤੇ ਸੀਨੀਅਰ ਮੈਡੀਕਲ ਅਫਸਰ, ਸੀਐਚਸੀ ਦੋਦਾ ਨੂੰ ਮੰਗ ਪੱਤਰ ਦਿੱਤਾ ਗਿਆ। ਸੀਐਚਸੀ ਦੋਦਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਐਨਆਰਐਚਐਮ ਕਾਮਿਆਂ ਵੱਲੋਂ ਕਲਮ ਛੋੜ ਸੰਕੇਤਕ ਹੜਤਾਲ ਕਰਕੇ ਸੀਐਚਸੀ ਦੋਦਾ ਵਿਖੇ ਧਰਨਾ ਦਿੱਤਾ ਗਿਆ ਅਤੇ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਡਾ. ਹਰਪ੍ਰਰੀਤ ਸਿੰਘ ਮੰਦੇਸ਼ਾ ਦੱਸਿਆ ਕਿ ਐਨਆਰਐਚਐਮ ਮੁਲਾਜ਼ਮ ਪਿਛਲੇ 15 ਸਾਲਾਂ ਤੋਂ ਬਹੁਤ ਹੀ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਹਨ। ਵੱਧ ਰਹੀ ਮਹਿੰਗਾਈ ਦੇ ਵਿੱਚ ਸਾਰੇ ਕਰਮਚਾਰੀਆ ਦਾ ਗੁਜਾਰਾ ਬਹੁਤ ਮੁਸ਼ਕਿਲ ਨਾਲ ਹੋ ਰਿਹਾ ਹੈ। ਉਨਾਂ੍ਹ ਦੱਸਿਆ ਕਿ ਐਨਆਰਐਚਐਮ ਦੇ ਮੁਲਾਜ਼ਮਾਂ ਵੱਲੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕੋਵਿਡ 19 ਦੇ ਦੌਰਾਨ ਫਰੰਟਲਾਈਨ 'ਤੇ ਕੰਮ ਕੀਤਾ ਪਰ ਸਰਕਾਰ ਵੱਲੋਂ ਉਨਾਂ੍ਹ ਦੀ ਕਿਸੇ ਵੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸਤੋਂ ਮਜਬੂਰ ਹੋ ਕੇ ਜੱਥੇਬੰਦੀ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਿਆ ਅਤੇ ਇਸ ਸਮੇਂ ਕੁਲਵੀਰ ਰਜਨੀ ਨੇ ਐਨਆਰਐਚਐਮ ਮੁਲਾਜ਼ਮਾ ਦੀਆਂ ਮੰਗਾ ਬਾਰੇ ਜਾਣਕਾਰੀ ਦਿੰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਐਨਆਰਐਚਐਮ ਅਧੀਨ ਕੰਮ ਕਰਦੇ ਸਮੂਹ ਪੋ੍ਗਰਾਮਾਂ ਦੇ ਕਰਮਚਾਰੀਆ ਸਮੇਤ ਆਊਟਸੋਰਸ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਸਿਹਤ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ ਅਤੇ ਸਿਹਤ ਵਿਭਾਗ ਅਧੀਨ ਕੰਮ ਕਰ ਰਹੀਆ ਆਸ਼ਾ ਫੈਸੀਲੀਟੇਟਰਾਂ ਅਤੇ ਆਸ਼ਾ ਵਰਕਰਾਂ ਨੂੰ ਹਰਿਆਣਾ ਰਾਜ ਦੀ ਤਰਜ ਤੇ ਬੱਝਵਾਂ ਮਾਣਭੱਤਾ ਦਿੱਤਾ ਜਾਵੇ। ਇਸ ਮੌਕੇ ਗੌਰਵ ਕੁਮਾਰ, ਬਲਾਕ ਅਕਾਉਂਟੈਟ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਅਤੇ ਵਿਭਾਗ ਵੱਲੋਂ ਉਕਤ ਮੰਗਾਂ ਨੂੰ ਨਹੀ ਮੰਨਿਆ ਜਾਂਦਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ , ਜਿਸ ਦੀ ਜਿੰਮੇਵਾਰੀ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਕਿਰਨਾ ਰਾਣੀ, ਦੀਪਕ ਕੁਮਾਰ, ਕਾਂਤਾ ਰਾਣੀ, ਜਗਮੀਤ ਕੌਰ, ਪਰਮਿੰਦਰ ਕੌਰ, ਗੁਰਪ੍ਰਰੀਤ ਕੌਰ, ਨੀਰੂ ਬਾਲਾ, ਸੁਖਪਾਲ ਕੌਰ, ਰੇਖਾ ਰਾਣੀ, ਰਾਜਨਦੀਪ ਕੌਰ, ਰਮਨਦੀਪ ਕੌਰ ਹਾਜ਼ਰ ਸਨ।