ਜਗਸੀਰ ਛੱਤਿਆਣਾ, ਗਿੱਦੜਬਾਹਾ : ਵਾਲਮੀਕਿ ਨੌਜਵਾਨ ਸਭਾ ਵੱਲੋਂ ਮੱਕੜ ਪੈਲੇਸ ਦੇ ਨਾਲ ਸਥਿਤ ਕ੍ਰਿਕਟ ਗਰਾਂਊਡ ਵਿਖੇ ਦੋ ਰੋਜ਼ਾ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ ਸ਼ੋ੍ਰਮਣੀ ਅਕਾਲੀ ਦੇ ਸ਼ਹਿਰੀ ਜ਼ਲਿ੍ਹਾ ਪ੍ਰਧਾਨ ਅਮਿਤ ਕੁਮਾਰ ਸਿੰਪੀ ਬਾਂਸਲ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਿੰਪੀ ਬਾਂਸਲ ਨੇ ਰੀਬਨ ਕੱਟ ਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਿੰਪੀ ਬਾਂਸਲ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ 'ਚ ਮੱਲਾਂ ਮਾਰਨ ਲਈ ਲਗਨ ਨਾਲ ਮਿਹਨਤ ਕਰਨ ਵਾਲਾ ਖਿਡਾਰੀ ਹੀ ਆਪਣੀ ਮੰਜ਼ਲਿ ਸਰ ਕਰ ਸਕਦਾ ਹੈ। ਉਨਾਂ੍ਹ ਕਿਹਾ ਕਿ ਖੇਡਾਂ ਸਾਨੂੰ ਚੰਗਾ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਕਰਨ ਲਈ ਪੇ੍ਰਿਤ ਕਰਦੀਆਂ ਹਨ। ਇਸ ਟੂਰਨਾਮੈਂਟ ਸੰਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਕੁਮਾਰ ਟਾਂਕ ਨੇ ਦੱਸਿਆ ਕਿ ਇਸ ਦੋ ਰੋਜ਼ਾ ਕ੍ਰਿਕਟ ਟੂਰਨਾਮੈਂਟ 'ਚ ਵੱਖ ਵੱਖ ਸ਼ਹਿਰਾਂ ਤੋਂ ਕੁੱਲ 12 ਟੀਮਾਂ ਭਾਗ ਲੈ ਰਹੀਆਂ ਹਨ ਅਤੇ ਅੱਜ ਪਹਿਲੇ ਦਿਨ ਮਲੋਟ ਅਤੇ ਕਾਲਾਂਵਾਲੀ ਦੀਆਂ ਟੀਮਾਂ ਦਰਮਿਆਨ ਸ਼ੁਰੂਆਤੀ ਮੁਕਾਬਲਾ ਖੇਡਿਆ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਅਮਿਤ ਕੁਮਾਰ ਸਿੰਪੀ ਬਾਂਸਲ ਦਾ ਉਚੇਚੇ ਤੌਰ 'ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ ਮਕੱੜ, ਵਿਰਕਮ ਟਾਂਕ, ਅਮਨ ਟਾਂਕ, ਸਾਬਕਾ ਕੌਂਸਲਰ ਰੀਤੂ ਟਾਂਕ ਅਤੇ ਬੰਟੀ ਟਾਂਕ ਆਦਿ ਵੀ ਮੌਜੂਦ ਸਨ।