ਪੱਤਰ ਪੇ੍ਰਰਕ, ਮਲੋਟ : ਬਿਜਲੀ ਦੇ ਟਰਾਂਫਾਰਮਰ 'ਤੇ ਬਿਜਲੀ ਠੀਕ ਕਰਦੇ ਸਮੇਂ ਕਰੰਟ ਲੱਗਣ ਨਾਲ ਇਕ ਬਿਜਲੀ ਕਰਮਚਾਰੀ ਦੀ ਮੌਤ ਹੋ ਗਈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਮਿ੍ਤਕ ਦੀ ਪਤਨੀ ਜਸਪ੍ਰਰੀਤ ਕੌਰ ਵਾਸੀ ਪਿੰਡ ਸਹਿਣਾ ਨੇ ਦੱਸਿਆ ਕਿ ਉਸਦਾ ਪਤੀ ਬਲਕਰਨ ਸਿੰਘ ਕਰੀਬ 9 ਸਾਲ ਤੋਂ ਪਹਿਲਾਂ ਸਟੇਟ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਲੰਬੀ ਅਧੀਨ ਬਾਬਾ ਫਰੀਦ ਇੰਜੀਨੀਅਰ ਕੰਪਨੀ ਕੋਟਕਪੂਰਾ ਨਵੀਂ ਅਨਾਜ ਮੰਡੀ ਦੁਕਾਨ ਨੰਬਰ-1 ਵਿਪਰੀਤ ਮਾਰਕੀਟ ਕਮੇਟੀ ਫਰੀਦਕੋਟ ਆਸ਼ੂ ਅਤੇ ਅਰੁਣ ਗਰਗ ਦੇ ਅਧੀਨ ਬਿਜਲੀ ਮਹਿਕਮੇ ਵਿਚ ਕੰਮ ਕਰਦਾ ਸੀ। ਉਹ ਬੀਤੀ 26 ਅਕਤੂਬਰ ਨੂੰ ਸਵੇਰੇ ਕਰੀਬ 10 ਵਜੇ ਢਾਣੀ ਗੁਰਦਾਸ ਸਿੰਘ ਵਾਸੀ ਪਿੰਡ ਭੀਟੀਵਾਲਾ ਦੇ ਘਰ ਸਾਹਮਣੇ ਬਿਜਲੀ ਦੇ ਟਰਾਂਸਫਾਰਮਰ 'ਤੇ ਬਿਜਲੀ ਠੀਕ ਕਰ ਰਿਹਾ ਸੀ। ਬਿਜਲੀ ਮਹਿਕਮੇ ਦੀ ਮੈਨੇਜਮੈਂਟ ਅਤੇ ਠੇਕੇਦਾਰ ਦੀ ਅਣਗਹਿਲੀ ਕਾਰਨ ਬਲਕਰਨ ਸਿੰਘ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਝੁਲਸ ਗਿਆ। ਜਖ਼ਮੀ ਹਾਲਤ 'ਚ ਉਸਨੂੰ ਲੰਬੀ ਹਸਪਤਾਲ 'ਚ ਲਿਆਂਦਾ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਦੇਖਦਿਆਂ ਉਸਨੂੰ ਕੋਸਮੋ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ ਗਿਆ। ਬਠਿੰਡਾ ਹਸਪਤਾਲ 'ਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਨੇ ਮਿ੍ਤਕ ਦੀ ਪਤਨੀ ਦੇ ਬਿਆਨਾਂ 'ਤੇ ਆਸੂ ਵਾਸੀ ਮਾਰਕੀਟ ਕਮੇਟੀ ਫਰੀਦਕੋਟ ਅਤੇ ਅਰੁਣ ਗਰਗ ਵਾਸੀ ਮਾਰਕੀਟ ਕਮੇਟੀ ਫਰੀਦਕੋਟ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।