ਪੱਤਰ ਪ੍ਰਰੇਰਕ, ਮਲੋਟ : ਮਲੋਟ ਤੋਂ ਫਾਜਿਲਕਾ ਰੋਡ 'ਤੇ ਸ਼ਨੀਵਾਰ ਦੇਰ ਰਾਤ ਨੂੰ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ਼ਨੀਵਾਰ ਦੇ ਦੇਰ ਰਾਤ ਨੂੰ ਮਲੋਟ-ਫਾਜ਼ਿਲਕਾ ਰੋਡ 'ਤੇ ਪਿੰਡ ਗੁਰੂਸਰ ਨਿਵਾਸੀ ਅੰਮਿ੍ਤਪਾਲ ਸਿੰਘ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਵਾਪਸ ਪਰਤ ਰਿਹਾ ਸੀ। ਉਸਦਾ ਮੋਟਰਸਾਈਕਲ ਪਿੰਡ ਪੰਨੀਵਾਲਾ ਫੱਤਾ ਦੇ ਨੇੜੇ ਟ੍ਰੈਕਟਰ-ਟਰਾਲੀ ਨਾਲ ਟਕਰਾ ਗਿਆ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿ੍ਤਕ ਦੇ ਭਰਾ ਬੱਬੂ ਦੇ ਅਨੁਸਾਰ ਉਸਦਾ ਭਰਾ ਆਪਣੀ ਸਾਲੀ ਦੇ ਲੜਕੇ ਨੂੰ ਉਨ੍ਹਾਂ ਦੇ ਪਿੰਡ ਛੱਡ ਕੇ ਵਾਪਸ ਪਿੰਡ ਪਰਤ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਮਲੋਟ 'ਚ ਪੋਸਟਮਾਰਟਮ ਦੇ ਲਈ ਪਹੁੰਚ ਦਿੱਤਾ ਹੈ। ਥਾਣਾ ਕਬਰਵਾਲਾ ਪੁਲਿਸ ਵੱਲੋਂ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।