ਜਗਸੀਰ ਛੱਤਿਆਣਾ, ਗਿੱਦੜਬਾਹਾ : ਗਿੱਦੜਬਾਹਾ ਦੇ ਪਿੰਡ ਮਧੀਰ ਨੇੜੇ ਗਿੱਦੜਬਾਹਾ ਤੋਂ ਸ੍ਰੀ ਮੁਕਤਸਰ ਸਾਹਿਬ ਸੜਕ ਤੇ ਵਾਪਰੇ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਪ੍ਰਰਾਪਤ ਜਾਣਕਾਰੀ ਅਨੁਸਾਰ ਗਿੱਦੜਬਾਹਾ ਦੇ ਵਾਰਡ ਨੰਬਰ -3 ਦੇ ਨਿਵਾਸੀ ਹੈਪੀ ਸਿੰਘ ਪੱੁਤਰ ਗੁਰਨਾਮ ਸਿੰਘ ਬੀਤੀ ਰਾਤ ਕੰਮ ਤੋਂ ਵਾਪਸ ਗਿੱਦੜਬਾਹਾ ਆ ਰਿਹਾ ਸੀ ਅਤੇ ਪਿੰਡ ਮਧੀਰ ਦੇ ਨਜ਼ਦੀਕ ਉਸਦੀ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ, ਜਿਸ ਦੇ ਨਤੀਜੇ ਵਜੋਂ ਉਸਦੀ ਮੌਤ ਹੋ ਗਈ। ਮਿ੍ਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜਿਆ ਗਿਆ, ਜਿੱਥੇ ਪੋਸਟਮਾਰਟਮ ਉਪਰੰਤ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ। ਇੱਥੇ ਇਹ ਦੱਸਣਾ ਬਣਦਾ ਹੈ ਕਿ ਘਟਨਾਂ ਤੋਂ ਬਾਅਦ ਹਾਦਸਾਗ੍ਸਤ ਕਾਰ ਦੇ ਚੋਰ ਟਾਇਰਾਂ ਸਮੇਤ ਦੋ ਪਿਛਲੇ ਰਿੰਮ ਲਾਹ ਕੇ ਤੇ ਇਕ ਸਟਿਫਨੀ ਤੇ ਕਾਰ ਸਟੀਰਿਓ ਸਮੇਤ ਹੋਰ ਜ਼ਰੂਰੀ ਚੀਜ਼ਾਂ ਲੈ ਗਏ। ਇਸ ਘਟਨਾ ਦੀ ਸਖਤ ਸ਼ਬਦਾ ਵਿੱਚ ਨਿੰਦਾ ਕਰਦੇ ਹੋਏ ਸਮਾਜ ਸੇਵੀ ਨਛੱਤਰ ਸਿੰਘ ਬਾਬਾ ਅਤੇ ਸਮਾਜ ਸੇਵੀ ਐਡਵੋਕੇਟ ਨਰਾਇਣ ਸਿੰਗਲਾ ਨੇ ਕਿਹਾ ਕਿ ਪਤਾ ਲੱਗਣ 'ਤੇ ਅਜਿਹੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ।