ਸਟਾਫ਼ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਅਬੋਹਰ ਰੋਡ 'ਤੇ ਟ੍ਰੈਕਟਰ ਟਰਾਲੀ ਥੱਲੇ ਆਉਣ ਨਾਲ ਐਕਟਿਵਾ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਪ੍ਰਰੀਤਮ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਜੋੜਦੀ ਕੰਕਰ ਜ਼ਿਲ੍ਹਾ ਫਾਜ਼ਿਲਕਾ ਨੇ ਦੱਸਿਆ ਕਿ ਉਹ 15 ਅਕਤੂਬਰ ਨੂੰ ਆਪਣੇ ਰਿਸ਼ਤੇਦਰ ਨਿਰੰਜਣ ਸਿੰਘ ਨਾਲ ਸਵੇਰੇ ਕਰੀਬ 11 ਵਜੇ ਘਰੇਲੂ ਕੰਮ ਕਾਰ ਸਬੰਧੀ ਐਕਟਿਵਾ 'ਤੇ ਸਵਾਰ ਹੋ ਕੇ ਮੁਕਤਸਰ ਦੇ ਘਾਹ ਮੰਡੀ ਚੌਂਕ ਤੋਂ ਅਬੋਹਰ ਰੋਡ ਜਾ ਰਹੇ ਸੀ ਤਾਂ ਸਾਹਮਣੇ ਤੋਂ ਇਕ ਟਰੈਕਟਰ ਟਰਾਲੀ ਜੋ ਕਿ ਬੱਜਰੀ ਦਾ ਭਰਿਆ ਹੋਇਆ ਸੀ ਆ ਰਹੀ ਸੀ ਜਿਸਨੂੰ ਬੇਅੰਤ ਸਿੰਘ ਪੱਤਰ ਪਿੱਪਲ ਸਿੰਘ ਵਾਸੀ ਦੋਦਾ ਨੇੜੇ ਗੁਰਦੁਆਰਾ ਜ਼ਿਲ੍ਹਾ ਫਾਜ਼ਿਲਕਾ ਚਲਾ ਰਿਹਾ ਸੀ। ਟਰੈਕਟਰ ਟਰਾਲੀ ਚਾਲਕ ਨੇ ਲਾਪਰਵਾਹੀ ਨਾਲ ਟਰੈਕਟਰ ਟਰਾਲੀ ਉਨ੍ਹਾਂ ਦੀ ਐਕਟਿਵਾ ਵਿਚ ਮਾਰਿਆ। ਇਸ ਦੌਰਾਨ ਨਿਰੰਜਣ ਸਿੰਘ ਟਰੈਕਟਰ ਦੇ ਪਿਛਲੇ ਟਾਇਰ ਥੱਲੇ ਆ ਗਿਆ ਜਿਸ ਕਾਰਨ ਉਸਦੇ ਪੇਟ ਅਤੇ ਲੱਤਾਂ ਤੇ ਗੰਭੀਰ ਸੱਟਾ ਲੱਗੀਆਂ 'ਤੇ ਉਸਦੀ ਮੌਤ ਹੋ ਗਈ। ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਪ੍ਰਰੀਤਮ ਸਿੰਘ ਦੇ ਬਿਆਨਾਂ 'ਤੇ ਬੇਅੰਤ ਸਿੰਘ ਨਿਵਾਸੀ ਦੋਦਾ ਵਿਰੁੱਧ ਮਾਮਲਾ ਦਰਜ਼ ਕਰ ਲਿਆ, ਜਦਕਿ ਗਿ੍ਫ਼ਤਾਰੀ ਅਜੇ ਬਾਕੀ ਹੈ।