ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਰਿਚਾ ਨੇ ਦੱਸਿਆ ਕਿ ਉਦਯੋਗ ਤੇ ਵਣਜ ਵਿਭਾਗ, ਪੰਜਾਬ ਨੇ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਪੰਜਾਬ ਸਰਕਾਰ ਦੀ ਉਦਯਗਿਕ ਤੇ ਵਪਾਰ ਵਿਕਾਸ ਨੀਤੀ (ਆਈ.ਬੀ.ਡੀ.ਪੀ-2017), ਬਿਜਨਸ ਫਰਸਟ ਪੋਰਟਲ, ਜੈੱਡ ਸਕੀਮ ਤੇ ਵਿਭਾਗ ਦੀਆਂ ਹੋਰ ਸਕੀਮਾਂ ਨੂੰ ਲੋਕਾਂ ਤੇ ਉਦਯੋਗਪਤੀਆਂ ਵਾਸਤੇ ਜਾਗਰੂਕਤਾ ਵਰਕਸ਼ਾਪ ਲਗਾਈ ਹੈ। ਸ੍ਰੀ ਮੁਕਤਸਰ ਸਾਹਿਬ, ਜਿੱਥੇ ਦਰਸ਼ਨ ਸਿੰਘ ਜਨਰਲ ਮੈਨੇਜਰ, ਜਗਵਿੰਦਰ ਸਿੰਘ ਫੰਕਸ਼ਨਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਸ੍ਰੀ ਮੁਕਤਸਰ ਸਾਹਿਬ ਤੇ ਨੀਰਜ ਕੁਮਾਰ ਸੇਤੀਆ, ਗੁਰਨਿਸ਼ਾਨ ਸਿੰਘ, ਅਜੈ ਕੁਮਾਰ, ਸੁਖਜੀਤ ਸਿੰਘ ਬਲਾਕ ਅਫਸਰ, ਯੋਗੇਸ਼ ਬਾਂਸਲ ਤੇ ਰਾਕੇਸ਼ ਕੁਮਾਰ ਬਿਜਨਸ ਫੈਸੀਲੀਟੇਟਰ ਉਦਯੋਗਪਤੀਆਂ ਅਤੇ ਸਹਾਇਕ ਡਾਇਰੈਕਟਰ ਬਲਬੀਰ ਸਿੰਘ ਪਾਲਿਸੀ ਇੰਪਲੀਮੈਂਟੇਸ਼ਨ ਯੂਨਿਟ ਤੇ ਉਨ੍ਹਾਂ ਦੀ ਟੀਮ ਦਾ ਸਵਾਗਤ ਕੀਤਾ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਟੀਮ 'ਚੋਂ ਦਿਵੇਸ਼ ਸਿੰਗਲਾ ਪਾਲਿਸੀ ਇੰਸਟਰਕਟਰ, ਦੀਪਕ ਡਿਮਰੀ ਈਓਡੀਬੀ, ਆਸ਼ੂਤੋਸ਼ ਅਗਰਵਾਲ ਕੁਆਲਿਟੀ ਕਾਂਊਂਸਲ ਆਫ ਇੰਡੀਆ ਵੀ ਸ਼ਾਮਲ ਸਨ। ਜਿੰਨ੍ਹਾਂ 'ਚੋਂ ਬਲਬੀਰ ਸਿੰਘ ਨੇ ਪੰਜਾਬ ਸਰਕਾਰ ਦੀ ਉਦਯੋਗਿਕ ਪਾਲਿਸੀ 2017 ਬਾਰੇ, ਦਿਵੇਸ਼ ਸਿੰਗਲਾ ਨੇ ਬਿਜਨਸ ਫਰਸਟ ਪੋਰਟਨ ਬਾਰੇ ਦੀਪਕ ਡਿਮਰੀ ਨੇ ਈਜ਼ ਆਫ ਡੂਇੰਗ ਬਿਜਨਸ ਬਾਰੇ ਅਤੇ ਆਸ਼ੂਤੋਸ਼ ਅਗਰਵਾਲ ਨੇ ਜ਼ੈਡੱ ਸਕੀਮ ਬਾਰੇ ਸਾਰੇ ਉਦਯੋਗਪਤੀਆਂ ਨੂੰ ਹਰ ਤਰ੍ਹਾਂ ਨਾਲ ਜਾਗਰੂੂਕ ਕੀਤਾ ਤੇ ਪੋਰਟਲ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਉਦਯੋਗਪਤੀਆਂ ਵੱਲੋਂ ਵੀ ਆਪਣੇ ਉਦਯੋਗਾਂ ਨਾਲ ਸਬੰਧਿਤ ਹਰ ਤਰ੍ਹਾਂ ਦੇ ਸਵਾਲ ਟੀਮ ਨੂੰ ਕੀਤੇ ਗਏ ਅਤੇ ਟੀਮ ਵੱਲੋਂ ਉਨ੍ਹਾਂ ਦੇ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਵੀ ਦਿੱਤੇ ਗਏ। ਅੰਤ ਵਿਚ ਦਰਸ਼ਨ ਸਿੰਘ ਜਨਰਲ ਮੈਨੇਜਰ ਤੇ ਉਨ੍ਹਾਂ ਦੇ ਸਟਾਫ ਵਲੋਂ ਪਾਲਿਸੀ ਦੀ ਟੀਮ ਅਤੇ ਉਦਯੋਗਪਤੀਆਂ ਦਾ ਧੰਨਵਾਦ ਕੀਤਾ ਗਿਆ।