ਸੁਖਦੀਪ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ

ਡੇਰਾ ਸੰਤ ਬਾਬਾ ਬੱਗੂ, ਸੰਤ ਮੰਦਰ ਸਾਂਝਾ ਦਰਬਾਰ ਵਿਖੇ ਨਰਾਤਰਿਆਂ ਸਬੰਧੀ ਲਗਾਤਾਰ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਗਏ। ਨਰਾਤਰਿਆਂ ਦੇ ਆਖਰੀ ਦਿਨ ਦੇਰ ਰਾਤ ਤੱਕ ਚੱਲੇ ਸਮਾਗਮ ਵਿੱਚ ਡੇਰਾ ਗੱਦੀ ਨਸ਼ੀਨ ਭਗਤ ਸ਼ੰਮੀ ਚਾਵਲਾ ਬਾਊ ਦੀ ਸਰਪ੍ਰਸਤੀ ਹੇਠ ਸੰਗਤ ਨੇ ਹਾਜ਼ਰੀ ਲਗਾਵਾਈ। ਸਮਾਗਮ ਦੀ ਸ਼ੁਰੂਆਤ ਹਰ ਰੋਜ਼ ਦੀ ਤਰਾਂ੍ਹ ਦੀ ਬਾਊ ਵੱਲੋਂ ਡੇਰਾ ਸੰਸਥਾਪਕ ਬ੍ਹਨ ਲੀਨ ਸੰਤ ਬਾਬਾ ਬੱਗੂ ਭਗਤ ਜੀ ਦੀ ਪਵਿੱਤਰ ਮੂਰਤੀ ਦੀ ਚਰਨ ਵੰਦਨਾ ਅਤੇ ਅਰਦਾਸ ਕਰਕੇ ਕੀਤੀ ਗਈ। ਬਾਊ ਨੇ ਸਭਨਾਂ ਨੂੰ ਸੱਚ ਅਤੇ ਹਿੰਸਾ ਦੇ ਰਸਤੇ 'ਤੇ ਚੱਲਣ ਦੀ ਪੇ੍ਰਰਣਾ ਵੀ ਦਿੱਤੀ। ਅੱਜ ਦੇ ਸਮਾਗਮ ਦੌਰਾਨ ਬਾਊ ਦੇ ਸਪੁੱਤਰ ਧਰਮ ਗਿਆਤਾ ਗਗਨਦੀਪ ਚਾਵਲਾ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਤਾ ਰਾਣੀ ਦੇ ਸਾਰੇ ਸਰੂਪ ਹੀ ਪ੍ਰਮਾਤਮਾ ਦੇ ਰੂਪ ਹੁੰਦੇ ਹਨ ਜੋ ਸਾਰੇ ਸੰਸਾਰ ਨੂੰ ਗਿਆਨ, ਤਾਕਤ ਅਤੇ ਬੁਰਾਈਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਗਗਨ ਚਾਵਲਾ ਨੇ ਆਪਣੀ ਮਧੁਰ ਅਵਾਜ਼ ਵਿੱਚ ਗਾਇਨ ਕੀਤੇ। ਡੇਰਾ ਸੇਵਾ ਸੰਭਾਲ ਕਮੇਟੀ ਦੇ ਚੀਫ ਆਰਗੇਨਾਈਜਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਬਾਊ ਵੱਲੋਂ ਡੇਰੇ ਵਿੱਚ ਸੰਗਤਾਂ ਦੀ ਵੱਡੀ ਗਿਣਤੀ ਦੌਰਾਨ ਨਵਰਾਤਰੇ ਸਮਾਗਮਾਂ ਨੂੰ ਵਿਸ਼ਰਾਮ ਦਿੱਤਾ ਗਿਆ ਅਤੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ।