ਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ

ਗੁਰੂ ਗੋਬਿੰਦ ਸਿੰਘ ਗਰੁੱਪ ਆਫ ਇੰਸਟੀਚਿਊਸਨ ਅਤੇ ਮਾਲਵਾ ਸਕੂਲ ਗਿੱਦੜਬਾਹਾ ਵੱਲੋਂ ਬੀਬੀ ਸੁਰਿੰਦਰ ਕੌਰ ਬਾਦਲ ਦੀ 11ਵੀਂ ਬਰਸੀ ਦੇ ਸੰਬੰਧ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ। ਇਸ ਦੌਰਾਨ ਪਾਠੀ ਸਿੰਘਾਂ ਵੱਲੋਂ ਸਰਬਤ ਦੇ ਭਲੇ, ਕਾਲਜ ਸਟਾਫ ਅਤੇ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਤੇ ਸਫਲਤਾ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਪਿੰ੍. ਗੁਰਮੇਲ ਸਿੰਘ ਨੇ ਬੀਬੀ ਸੁਰਿੰਦਰ ਕੌਰ ਬਾਦਲ ਦੇ ਜੀਵਨ ਦੇ ਚਾਣਨਾ ਪਾਇਆ ਤੇ ਕਿਹਾ ਕਿ ਬੀਬੀ ਸੁਰਿੰਦਰ ਕੌਰ ਬਾਦਲ ਇੱਕ ਨੇਕ ਦਿਲ, ਸੁਹਿਰਦ, ਧਾਰਮਿਕ ਪ੍ਰਵਿਰਤੀ, ਅਦੁੱਤੀ ਸਖਸੀਅਤ ਦੇ ਮਾਲਕ ਸਨ। ਇਸ ਤੋਂ ਬਾਅਦ ਪਿੰ੍. ਡਾ. ਐਸਐਸ ਸਾਂਘਾ ਨੇ ਬੀਬੀ ਸੁਰਿੰਦਰ ਕੌਰ ਬਾਦਲ ਦੀ ਅਗਾਂਹ ਵਧੂ ਸੋਚ ਅਤੇ ਸਿੱਖਿਆ ਰਾਹੀਂ ਜੀਵਨ ਵਿਚ ਪ੍ਰਰਾਪਤ ਉਪਲੱਭਧੀਆਂ ਬਾਰੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ। ਇਸ ਮੌਕੇ ਪਿੰ੍. ਡਾ.ਐਸਐਸ ਸਾਂਘਾ, ਐਡਵੋਕੇਟ ਗੁਰਮੀਤ ਸਿੰਘ ਮਾਨ, ਜੀਜੀਐਸ ਕਾਲਜ ਆਫ ਇੰਸਟੀਚਿਊਸਨ ਦੇ ਡਾਇਰੈਕਟਰ ਡਾ. ਜੈਅਸ਼ੀਸ ਸੇਠੀ, ਮਾਲਵਾ ਸਕੂਲ ਦੇ ਪਿੰ੍. ਕਰਨਲ ਸੁਧਾਂਸੂ ਆਰੀਆ, ਗੁਰਚਰਨ ਸਿੰਘ ਜਨਰਲ ਸੈਕਟਰੀ ਗੁਰੂ ਗੋਬਿੰਦ ਸਿੰਘ ਕਾਲਜ, ਬੀਬੀ ਗੁਰਦਿਆਲ ਕੌਰ ਮੱਲਣ, ਯੂਥ ਆਗੂ ਅਭੈ ਸਿੰਘ ਿਢੱਲੋਂ ਕੌਮੀ ਜਰਨਲ ਸਕੱਤਰ ਯੂਥ ਅਕਾਲੀ ਦਲ ਅਤੇ ਰੂਪਮਨਦੀਪ ਸਿੰਘ ਆਦਿ ਵੀ ਵਿਸ਼ੇਸ ਤੌਰ ਤੇ ਹਾਜ਼ਰ ਸਨ।