ਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ

ਮਾਤਾ ਮਿਸ਼ਰੀ ਦੇਵੀ ਡੀਏਵੀ.ਕਾਲਜ ਗਿੱਦੜਬਾਹਾ ਵਿਖੇ ਪਿੰ੍ਸੀਪਲ ਮਿਸਿਜ ਮਨਿੰਦਰਜੀਤ ਕੌਰ ਰੰਧਾਵਾ ਦੀ ਅਗਵਾਈ ਵਿੱਚ ਕਾਲਜ ਦੇ ਐਨਐਸਐਸ ਵਿਭਾਗ ਵੱਲੋਂ ਇੱਕ ਰੋਜ਼ਾ ਐਨਐਸਐਸ ਕੈਂਪ ਲਗਾਇਆ ਗਿਆ। ਐਨਐਸਐਸ ਵਿਭਾਗ ਦੇ ਇੰਚਾਰਜ ਪੋ੍. ਅੰਜਲੀ ਅਤੇ ਸ੍ਰੀ ਜਸਵਿੰਦਰ ਬਾਘਲਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ 'ਚ 75 ਵਲੰਟੀਅਰਾਂ ਨੇ ਭਾਗ ਲਿਆ ਅਤੇ ਸਾਰਿਆਂ ਨੇ ਪੂਰੀ ਸੁਹਿਰਦਤਾ ਨਾਲ ਕੈਂਪ ਦੌਰਾਨ ਕੰਮ ਕੀਤਾ। ਉਨਾਂ੍ਹ ਦੱਸਿਆ ਕਿ ਇਸ ਕੈਂਪ ਦੌਰਾਨ ਸਿੱਧ ਬਾਬਾ ਗੰਗਾ ਰਾਮ ਜੀ ਦੀ ਬਰਸੀ ਤੋਂ ਬਾਅਦ ਡੇਰੇ ਦੀ ਵੀ ਸਫਾਈ ਕੀਤੀ ਗਈ। ਉਨਾਂ੍ਹ ਸਮੂਹ ਵਲੰਟੀਅਰਾਂ ਨੂੰ ਚੁਗਿਰਦੇ ਨੂੰ ਸਾਫ-ਸੁਥਰਾ ਰੱਖਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ, ਵਾਤਾਵਰਣ ਅਤੇ ਪਾਣੀ ਦੀ ਸੰਭਾਲ ਸਬੰਧੀ ਸਮਾਜ ਦੀ ਸੇਵਾ ਸਬੰਧੀ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਲਈ ਪੇ੍ਰਿਤ ਵੀ ਕੀਤਾ। ਕੈਂਪ ਦੀ ਸਮਾਪਤੀ ਸਮੇਂ ਕਾਲਜ ਪਿੰ੍ਸੀਪਲ ਮਨਿੰਦਰਜੀਤ ਕੌਰ ਰੰਧਾਵਾ ਨੇ ਐਨਐਸਐਸ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੇ ਕੈਂਪ ਬੇਹੱਦ ਸਹਾਇਕ ਸਿੱਧ ਹੁੰਦੇ ਹਨ। ਇਸ ਮੌਕੇ ਕਾਲਜ ਦੇ ਪ੍ਰਬੰਧਕਾਂ, ਕਾਲਜ ਪਿੰ੍ਸੀਪਲ ਅਤੇ ਸਮੂਹ ਸਟਾਫ ਵੱਲੋਂ ਵਲੰਟੀਅਰਾਂ ਨੂੰ ਇਸ ਸ਼ੁੱਭ ਕਾਰਜ ਲਈ ਵਧਾਈ ਦਿੰਦੇ ਹੋਏ ਯਾਦਗਾਰੀ ਚਿੰਨ੍ਹ ਦੇ ਕੇ ਵਲੰਟੀਅਰਾਂ ਅਤੇ ਵਿਭਾਗ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਕੈਂਪ ਦੌਰਾਨ ਸ੍ਰੀ ਰਿੰਕੂ ਕੁਮਾਰ, ਪੋ੍.ਸ਼ੇਖਰ ਸ਼ਰਮਾ, ਪੋ੍. ਵਰਿੰਦਰਪਾਲ, ਪੋ੍. ਬਲਕਰਨ ਸਿੰਘ, ਪੋ੍. ਧੀਰਜ ਸ਼ਰਮਾ, ਪੋ੍. ਅਨੁਜ ਅਤੇ ਸ੍ਰੀ ਭੂਪਤੀ ਪ੍ਰਸ਼ਾਦ ਤੋਂ ਇਲਾਵਾ ਅਸ਼ੋਕ ਕੁਮਾਰ ਸ਼ਰਮਾ, ਸਾਬਕਾ ਨਾਇਬ ਤਹਿਸੀਲਦਾਰ, ਰਜਿੰਦਰ ਕੁਮਾਰ, ਪਟਵਾਰੀ ਅਤੇ ਵਿਨੈ ਗੋਇਲ ਆਦਿ ਵੀ ਵਿਸ਼ੇਸ ਤੌਰ 'ਤੇ ਹਾਜ਼ਰ ਸਨ।