ਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ

ਮਾਤਾ ਮਿਸ਼ਰੀ ਦੇਵੀ ਡੀਏਵੀ ਕਾਲਜ ਗਿੱਦੜਬਾਹਾ 'ਚ ਨਹਿਰੂ ਯੂਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਦੀ ਗਿੱਦੜਬਾਹਾ ਟੀਮ ਸੁਖਵੀਰ ਸਿੰਘ ਤੇ ਹਰਵਿੰਦਰ ਕੌਰ ਦੀ ਅਗਵਾਈ ਹੇਠ ਸਿਲਾਈ ਕਟਾਈ ਕੇਂਦਰ ਖੋਲਿ੍ਹਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵੀਰ ਸ਼ਿੰਘ ਅਤੇ ਹਰਵਿੰਦਰ ਕੌਰ ਨੇ ਦੱਸਿਆ ਕਿ ਇਹ ਸੈਂਟਰ 13 ਦਸੰਬਰ 2022 ਤੋਂ 13 ਮਾਰਚ 2023 ਤਕ ਤਿੰਨ ਮਹੀਨੇ ਲਈ ਖੋਲਿ੍ਹਆ ਗਿਆ ਸੀ। ਗਿੱਦੜਬਾਹਾ ਦੀਆਂ ਜ਼ਰੂਰਤਮੰਦ ਲੜਕੀਆਂ ਨੂੰ ਤਿੰਨ ਮਹੀਨੇ ਸਿਖਲਾਈ ਦੇ ਕੇ ਆਪਣਾ ਰੁਜ਼ਗਾਰ ਚਲਾਉਣ ਦੇ ਯੋਗ ਬਣਾਇਆ ਗਿਆ। ਤਿੰਨ ਮਹੀਨੇ ਦੀ ਸਿਖਲਾਈ ਪੂਰੀ ਹੋਣ ਤੇ ਜਿਲਾ ਯੂਥ ਅਧਿਕਾਰੀ ਮੈਡਮ ਕੋਮਲ ਨਿਗਮ ਨੇ ਸਮਾਪਤੀ ਪੋ੍ਗ੍ਰਾਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਪਿੰ੍ਸੀਪਲ ਰਾਜੇਸ ਮਹਾਜਨ ਡੀਏਵੀ ਕਾਲਜ ਗਿੱਦੜਬਾਹਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆ ਨੂੰ ਸਮਾਜ ਭਲਾਈ ਦੇ ਕੰਮਾ ਲਈ ਅੱਗੇ ਆਉਣ ਲਈ ਪੇ੍ਰਿਤ ਕੀਤਾ। ਇਸ ਮੌਕੇ ਲੜਕੀਆਂ ਵਲੋਂ ਸ਼ੱਭਿਆਚਾਰਕ ਪੋ੍ਗ੍ਰਾਮ ਦੋਰਾਨ ਪੰਜਾਬ ਦੇ ਲੋਕ ਨਾਚ ਦੀ ਪੇਸ਼ਕਾਰੀ ਨੇ ਸਮਾ ਬੰਨਿਆ। ਇਸ ਮੌਕੇ ਮੈਡਮ ਕੋਮਲ ਨਿਗਮ ਜੀ ਜਾਣਕਾਰੀ ਦਿੰਦਿਆ ਦੱਸਿਆ ਗਿਆ ਲਗਭਗ 30 ਲੜਕੀਆਂ ਨੂੰ ਟਰੇਨਿੰਗ ਦੇ ਕੇ ਆਪਣਾ ਰੁਜਗਾਰ ਚਲਾਉਣ ਦੇ ਯੋਗ ਬਣਾਇਆ ਗਿਆ ਅਤੇ ਲੜਕੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਇਹ ਟਰੇਨਿੰਗ ਸ਼ੈਂਟਰ ਬਾਬਾ ਬੰਦਾ ਸਿੰਘ ਬਹਾਦਰ ਯੂਥ ਵੈਲਫੇਅਰ ਕਲੱਬ ਗਿਦੜਬਾਹਾ ਦੇ ਸਹਿਯੋਗ ਨਾਲ ਚਲਾਇਆ ਗਿਆ। ਇਸ ਮੌਕੇ ਜਸਵਿੰਦਰ ਕੁਮਾਰ ਐਨ.ਐਸ.ਐਸ ਕੁਆਡੀਨੇਟਰ, ਰਿੰਕੂ ਅਦੀਵਾਲ, ਪਵਨਪ੍ਰਰੀਤ ਸਿੰਘ ਕਲੱਬ ਪ੍ਰਧਾਨ ,ਅਮਨਦੀਪ ਸਿੰਘ,ਮੈਡਮ ਹਰਵਿੰਦਰ ਕੋਰ ਵਲੰਟੀਅਰ, ਸੁਖਵੀਰ ਸਿੰਘ ਵਲੰਟੀਅਰ, ਆਯੂਸ ਆਦਿ ਹਾਜ਼ਰ ਸਨ।