ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : 'ਜਾਗਰਣ ਪਰਿਵਾਰ' ਦੇ ਸੱਦੇ 'ਤੇ ਗੈਰ ਸਰਕਾਰੀ ਸਮਾਜਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਸਥਾਨਕ ਸ੍ਰੀ ਗੁਰੂ ਗੋਬਿੰਦਰ ਸਿੰਘ ਪਾਰਕ ਵਿਖੇ ਕੋਰੋਨਾ ਕਾਰਨ ਜਾਨਾਂ ਗਵਾਉਣ ਵਾਲੇ ਲੋਕਾਂ ਦੀ ਯਾਦ ਵਿਸ਼ੇਸ਼ ਮੀਟਿੰਗ ਕੀਤੀ ਗਈ। ਮਿਸ਼ਨ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਮਿਸ਼ਨ ਦੇ ਸਲਾਹਕਾਰ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਮੀਤ ਪ੍ਰਧਾਨ ਬਿੰਦਰ ਗੋਨਿਆਣਾ ਪੀਏ, ਅਰਵਿੰਦਰ ਬੱਬੂ ਚਾਹਲ, ਪ੍ਰਰੈਸ ਸਕੱਤਰ ਮਿਸ ਪੂਨਮ ਨਾਗਪਾਲ, ਡਾ. ਸੁਰਿੰਦਰ ਗਿਰਧਰ, ਕਾਕਾ ਫੋਟੋਗ੍ਰਾਫਰ ਤੋਂ ਇਲਾਵਾ ਵਿਸ਼ਾਲ, ਗੁਰਮੇਲ ਸਿੰਘ, ਪੱਪੂ ਸਿੰਘ, ਬਿੱਟੂ ਅਤੇ ਲੱਖਾ ਸਿੰਘ ਆਦਿ ਮੌਜੁਦ ਸਨ। ਮੀਟਿੰਗ ਦੌਰਾਨ ਕੋਰੋਨਾ ਕਾਰਨ ਆਪਣੀਆਂ ਕੀਮਤੀ ਜਾਨਾਂ ਗਵਾਉਣ ਵਾਲੇ ਲੋਕਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਦੌਰਾਨ ਪ੍ਰਧਾਨ ਢੋਸੀਵਾਲ ਨੇ ਜਾਗਰਣ ਪ੍ਰਕਾਸ਼ਨ ਸਮੂਹ ਵੱਲੋਂ ਕੀਤੇ ਇਸ ਉਪਰਾਲੇ ਦੀ ਪੁਰਜ਼ੋਰ ਸ਼ਲਾਘਾ ਕੀਤੀ।