ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਐੱਸਐੱਸਪੀ ਡੀ..ਸੁਡਰਵਿਲੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿੱਥੇ ਲੋਕਾਂ ਨੂੰ ਕੋਰੋਨਾ ਵਾਇਰਸ ਬਿਮਾਰੀ ਬਾਰੇ ਜਾਗਰੂਕ ਕਰਨ ਲਈ ਪੁੁਲਿਸ ਟੀਮਾਂ ਤਿਆਰ ਕੀਤੀਆਂ ਗਈਆ ਹਨ। ਉੱਥੇ ਹੀ ਸ਼ਹਿਰ ਅੰਦਰ ਸ਼ਰਾਰਤੀ ਅਨਸਰਾਂ 'ਤੇ ਵੀ ਨੱਥ ਪਾਈ ਜਾ ਰਹੀ ਹੈ ਤੇ ਲੋਕਾਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸੇ ਤਹਿਤ ਐਸਐਸਪੀ ਡੀ..ਸੁਡਰਵਿਲੀ ਨੇ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਟਰੇਸ ਕਰ ਖੁੱਦ ਮੋਬਾਇਲ ਮਾਲਕਾਂ ਦੇ ਹਵਾਲੇ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜਿੱਥੇ ਸਾਡੇ ਵੱਲੋਂ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਦੇ ਹੋਏ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ। ਉੱਥੇ ਹੀ ਲੋਕਾਂ ਦੇ ਮਹਿੰਗੇ ਮੋਬਾਇਲ ਜੋ ਗੁੰਮ ਹੋ ਜਾਂਦੇ ਹਨ ਉਨ੍ਹਾਂ ਨੂੰ ਟਰੇਸ ਕਰ ਕੇ ਉਨ੍ਹਾਂ ਨੂੰ ਮੋਬਾਇਲ ਦੇ ਮਾਲਕਾਂ ਨੂੰ ਵਾਪਸ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ 1 ਜਨਵਰੀ 2020 ਤੋਂ ਹੁਣ ਤੱਕ ਪੁਲਿਸ ਵਿਭਾਗ ਕੋਲ ਮੋਬਾਈਲ ਗੁੰਮ ਹੋਣ ਦੀਆਂ 305 ਦਰਖਾਸਤਾਂ ਸਾਂਝ ਕੇਂਦਰ ਵਿਖੇ ਆਨਲਾਈਨ ਦਰਜ ਕਰਵਾਈਆਂ ਗਈਆਂ ਸਨ। ਇੰਨ੍ਹਾਂ ਆਨਲਾਈਨ ਦਰਖਾਸਤਾਂ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਸਾਡੇ ਟੈਕਨੀਕਲ ਵਿੰਗ ਦੀ ਸਹਾਇਤਾ ਨਾਲ ਇੰਨ੍ਹਾਂ 305 ਦਰਖਾਸਤਾਂ ਨੂੰ ਟਰੇਸ ਕਰਵਾਇਆ ਗਿਆ ਜਿਨਾਂ 'ਚੋਂ 170 ਮੋਬਾਈਲ ਫੋਨ ਚਲਦੇ ਪਾਏ ਗਏ ਸਨ। ਇੰਨ੍ਹਾਂ ਮੋਬਾਇਲ ਫੋਨ ਨੂੰ ਟਰੇਸ ਕਰਕੇ ਮੋਬਾਇਲ ਫੋਨ ਦੇ ਮਾਲਕਾਂ ਦੇ ਹਵਾਲੇ ਕਰ ਦਿੱਤੇ ਗਏ ਹਨ। ਉਨ੍ਹਾ ਦੱਸਿਆਂ ਕਿ ਜਿਵੇਂ ਹੀ ਬਾਕੀ ਮੋਬਾਇਲ ਫੋਨ ਚੱਲਦੇ ਪਾਏ ਜਾਂਦੇ ਹਨ ਉਨ੍ਹਾਂ ਨੂੰ ਵੀ ਟਰੇਸ ਕਰਕੇ ਉਨ੍ਹਾਂ ਦੇ ਮਾਲਕਾਂ ਹਵਾਲੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਸ਼ਰਾਰਤੀ ਅਨਸਰਾਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪੀਸੀਆਰ ਮੋਟਰਸਾਇਕਲ ਗਸ਼ਤ ਕਰ ਰਹੇ ਹਨ ਤੇ ਬਰੀਕੀ ਨਾਲ ਨਾਕਿਆਂ ਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਤੇ ਪੁਲਿਸ ਟੀਮ ਵੱਲੋਂ ਡਰੋਨ ਦੀ ਸਹਾਇਤਾ ਨਾਲ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ।