ਅਮਨਦੀਪ ਮਹਿਰਾ, ਮਲੋਟ : ਸਥਾਨਕ ਸ਼ਹਿਰ 'ਚ ਅਧਿਆਪਕਾਂ, ਪੇਂਡੂ ਡਾਕਟਰਾਂ, ਖੇਤ ਮਜ਼ਦੂਰਾਂ, ਬਿਜਲੀ ਕਾਮਿਆਂ ਤੇ ਹੋਰ ਜਨਤਕ ਜੱਥੇਬੰਦੀਆਂ ਦੀ ਵੱਡੀ ਮੀਟਿੰਗ ਵਿਚ ਚੱਲ ਰਹੇ ਕਿਸਾਨ ਸੰਘਰਸ ਤੇ ਭਰਵੀਂ ਵਿਚਾਰ ਚਰਚਾ ਉਪਰੰਤ ਕਿਸਾਨਾਂ ਦੇ ਘੋਲ ਦੀ ਹਮਾਇਤ ਵਿਚ ਡਟਣ ਦਾ ਫੈਸਲਾ ਲਿਆ ਗਿਆ। ਮੀਟਿੰਗ ਵਿਚ ਬੋਲਦਿਆਂ ਸ਼ੰਕਰ ਦਾਸ, ਭੁਪਿੰਦਰ ਸਿੰਘ, ਤਰਸੇਮ ਸਿੰਘ ਖੁੰਡੇ ਹਲਾਲ ਤੇ ਡਾ. ਰਾਜੇਸ ਕੁਮਾਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਮਾਲਾਮਾਲ ਕਰਨ ਲਈ ਕਾਲੇ ਖੇਤੀ ਕਾਨੂੰਨ ਪਾਸ ਕਰਕੇ ਅੰਨਦਾਤਿਆਂ ਨਾਲ ਧ੍ਰੋਹ ਕਮਾਉਣ 'ਤੇ ਉੱਤਰ ਆਈ ਹੈ। ਆਗੂਆਂ ਨੇ ਕਿਹਾ ਕਿ ਜਦ ਲੱਖਾਂ ਕਿਸਾਨ ਕਾਫਲੇ ਆਪਣੇ ਹੱਕਾਂ ਲਈ ਦਿੱਲੀ ਦੇ ਦਰ 'ਤੇ ਦਸਤਕ ਦੇ ਰਹੇ ਹਨ। ਬੁਲਾਰਿਆਂ ਨੇ ਇਕ ਮੱਤ ਹੋ ਕੇ ਆਖਿਆ ਕਿ ਕਿਸਾਨ ਸੰਘਰਸ਼ ਦੀ ਬੁਲੰਦ ਆਵਾਜ ਨੂੰ ਲੋਕਾਂ ਦੇ ਵਿਸ਼ਾਲ ਹਿੱਸਿਆਂ ਤਕ ਲੈ ਕੇ ਜਾਣਾ ਵਕਤ ਦੀ ਲੋੜ ਹੈ, ਜਿਸ ਲਈ ਆਉਣ ਵਾਲੇ ਦਿਨਾਂ ਵਿਚ ਪਿੰਡਾਂ, ਸ਼ਹਿਰਾਂ, ਮਜ਼ਦੂਰ ਵਿਹੜਿਆਂ ਤੇ ਸੱਥਾਂ 'ਚ ਕਿਸਾਨ ਘੋਲ ਦੇ ਹੱਕ ਵਿਚ ਮੀਟਿੰਗਾਂ, ਮਾਰਚ ਕੀਤੇ ਜਾਣਗੇ। ਹਾਜਰ ਜੱਥੇਬੰਦੀਆਂ ਦੇ ਆਗੂਆਂ 'ਚੋਂ ਅੱਠ ਮੈਂਬਰੀ ਕਿਸਾਨ ਸੰਘਰਸ਼ ਸਹਾਇਤਾ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਅਮਰਜੀਤ ਪਾਲ ਸ਼ਰਮਾ, ਰਾਮ ਸਵਰਨ ਲੱਖੇਵਾਲੀ, ਜਗਦੀਪ ਖੁੱਡੀਆਂ, ਡਾ. ਰਾਜੇਸ਼ ਕੁਮਾਰ, ਚੌਧਰ ਸਿੰਘ, ਤਰਸੇਮ ਸਿੰਘ ਖੁੰਡੇ ਹਲਾਲ, ਕਰਮਜੀਤ ਸਿੰਘ ਤੇ ਸ਼ੰਕਰ ਦਾਸ ਸ਼ਾਮਲ ਹਨ। ਆਗੂਆਂ ਨੇ ਦੱਸਿਆ ਕਿ ਕਮੇਟੀ ਵੱਲੋਂ ਕਿਸਾਨ ਸੰਘਰਸ਼ ਦੇ ਹੱਕ ਵਿਚ ਸਰਗਰਮੀਆਂ ਕੀਤੀਆਂ ਜਾਣਗੀਆਂ। ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਨੱਥਾ ਸਿੰਘ, ਜਰਨੈਲ ਸਿੰਘ, ਕਾਕਾ ਸਿੰਘ ਖੁੰਡੇ ਹਲਾਲ, ਗੁਰਵਰਿਆਮ ਸਿੰਘ, ਜਸਵਿੰਦਰ ਖੁੱਡੀਆਂ, ਰਣਜੀਤ ਸਿੰਘ ਰਾਣਾ, ਕਾਲਾ ਸਿੰਘ ਖੂਨਣ, ਰਾਜਾ ਚੰਨੂੰ, ਦਿਲਾਵਰ ਸਿੰਘ, ਮੌੜਾ ਸਿੰਘ, ਰਾਜਾ ਸਿੰਘ ਖੂੰਨਣ ਖੁਰਦ ਆਦਿ ਆਗੂ ਮੌਜੂਦ ਸਿੰਘ।