ਜਗਸੀਰ ਛੱਤਿਆਣਾ, ਗਿੱਦੜਬਾਹਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਗੁਰਦੁਆਰਾ ਨਾਨਕਸਰ ਸਾਹਿਬ ਬੈਂਟਾਬਾਦ ਵਿਖੇ ਬਲਾਕ ਪ੍ਰਧਾਨ ਮੇਜਰ ਸਿੰਘ ਦੰਦੀਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ 'ਚ ਸੂਬਾ ਸਕੱਤਰ ਜਗਦੇਵ ਸਿੰਘ ਕਾਨਿਆਂਵਾਲੀ, ਗੁਰਤੇਜ ਸਿੰਘ ਉਦੇਕਰਨ ਜ਼ਿਲ੍ਹਾ ਸਕੱਤਰ, ਦਲਜੀਤ ਸਿੰਘ ਰੰਧਾਵਾ ਬਲਾਕ ਸਕੱਤਰ ਬਰੀਵਾਲਾ ਵਿਸ਼ੇਸ਼ ਤੌਰ 'ਤੇ ਪੱੁਜੇ। ਮੀਟਿੰਗ ਦੌਰਾਨ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਮਾਫ਼ ਕਰਵਾਉਣ ਅਤੇ ਫਸਲਾਂ ਦੇ ਭਾਅ ਵਧਾਉਣ ਸਬੰਧੀ ਚਰਚਾ ਤੋਂ ਇਲਾਵਾ ਪਰਾਲੀਆਂ ਦੇ ਮੱੁਦੇ ਤੇ 25 ਸਤੰਬਰ ਨੂੰ ਦਿੱਲੀ ਧਰਨੇ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਵੱਡੀ ਗਿਣਤੀ 'ਚ ਦਿੱਲੀ ਪੱੁਜਣ ਦਾ ਸੱਦਾ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਜਾਣ ਵਾਲੇ ਕਿਸਾਨ 24 ਸਤੰਬਰ ਦੀ ਸ਼ਾਮ ਨੂੰ 7 ਵਜੇ ਗਿੱਦੜਬਾਹਾ ਰੇਲਵੇ ਸਟੇਸ਼ਨ 'ਤੇ ਪਹੁੰਚਣ ਤਾਂ ਜੋ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾ ਸਕੇ। ਇਸ ਮੌਕੇ ਅਜੈਬ ਸਿੰਘ, ਸੁਖਮੰਦਰ ਸਿੰਘ, ਜਸਪਾਲ ਸਿੰਘ ਪਾਲੀ, ਜਗਦੇਵ ਸਿੰਘ ਦੰਦੀਵਾਲ, ਗੇਜਾ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਖਾਲਸਾ, ਗੁਰਸਾਹਿਬ ਸਿੰਘ ਆਦਿ ਵੀ ਹਾਜ਼ਰ ਸਨ।