ਜਗਸੀਰ ਛੱਤਿਆਣਾ, ਗਿੱਦੜਬਾਹਾ : ਸਿਹਤ ਵਿਭਾਗ ਗਿੱਦੜਬਾਹਾ ਵੱਲੋਂ ਡਾਕਟਰ ਵਿਤੁਲ, ਡਾ. ਰਾਹੁਲ ਗੋਇਲ ਦੀ ਅਗਵਾਈ 'ਚ ਪੂਰੀ ਟੀਮ ਨੇ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਦਾਇਤ ਤੇ ਗਿੱਦੜਬਾਹਾ ਦੇ ਭਾਰੂ ਚੌਂਕ, ਰੇਲਵੇ ਫਾਟਕਾਂ ਦੇ ਨਜ਼ਦੀਕ ਅਤੇ ਪਿਓਰੀ ਰੋਡ ਟਿੱਬਾ ਤੇ ਝੁੱਗੀਆਂ-ਝੌਪੜੀਆਂ ਤੇ ਸਲੱਮ ਏਰੀਆ 'ਚ ਰਹਿਣ ਵਾਲੇ ਲੋਕਾਂ ਦੀ ਜਾਂਚ ਕੀਤੀ ਅਤੇ ਜ਼ਰੂਰਤ ਅਨੁਸਾਰ ਦਵਾਈਆਂ ਵੀ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਜੋ ਲੋਕ ਦਵਾਈ ਲੈਣ ਅਤੇ ਚੈਕਅੱਪ ਤੋਂ ਅਸਮਰਥ ਹਨ ਨੂੰ ਮੁਫ਼ਤ ਸਹਾਇਤਾ ਉਪਲੱਬਧ ਕਰਵਾਈ ਗਈ ਹੈ। ਇਸ ਮੌਕੇ ਸੰਨੀ ਬਰਾੜ ਪੀਏ ਟੂ ਰਾਜਾ ਵੜਿੰਗ, ਸਮਾਜ ਸੇਵੀ ਪਵਨ ਬਾਂਸਲ, ਵਿੱਕੀ ਅਗਰਵਾਲ, ਬਿੰਦਰ ਬਾਂਸਲ, ਕਰਮ ਚੰਦ ਤੋਂ ਇਲਾਵਾ ਨਗਰ ਕੌਂਸਲ ਦੇ ਸ਼ੰਮੀ ਘਈ ਦਾ ਵਿਸ਼ੇਸ਼ ਸਹਿਯੋਗ ਰਿਹਾ।