ਸ਼ਿਵਰਾਜ ਸਿੰਘ ਰਾਜੂ, ਸ੍ਰੀ ਮੁਕਤਸਰ ਸਾਹਿਬ : ਮਹਾਸ਼ਿਵਰਾਤਰੀ ਦੇ ਦਿਨ ਕਥਾ ਸੁਣਨ ਨਾਲ ਸਾਰੇ ਪਾਪਾਂ ਤੋਂ ਮੁਕਤੀ ਮਿਲਦੀ ਹੈ ਅਤੇ ਸਵਰਗ ਦੀ ਪ੍ਰਾਪਤੀ ਹੁੰਦੀ ਹੈ। ਇਸ ਦਿਨ ਸ਼ਿਵ ਚਾਲੀਸਾ ਦਾ ਪਾਠ ਵੀ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਗਟਾ ਭੁੱਲਰ ਕਲੋਨੀ ਸਥਿਤ ਮਾਂ ਚਿੰਤਪੁਰਨੀ ਮੰਦਰ 'ਚ ਮਹਾਸ਼ਿਵਰਾਤਰੀ ਦੇ ਮੌਕੇ ਕਥਾਵਾਚਕ ਪੂਰਨ ਚੰਦਰ ਜੋਸ਼ੀ ਨੇ ਕੀਤਾ। ਇਸ ਮੌਕੇ ਵਿਸ਼ਾਲ ਹਵਨ ਯੱਗ ਵੀ ਕੀਤਾ ਗਿਆ। ਜੋਸ਼ੀ ਨੇ ਕਥਾ ਸ਼ਿਵਰਾਤਰੀ ਦੇ ਦਿਨ ਅਣਜਾਣੇ ਵਿਚ ਹੋਈ ਪੂਜਾ ਨਾਲ ਵੀ ਮਨੁੱਖ ਨੂੰ ਪਾਪਾ ਤੋਂ ਮੁਕਤੀ ਮਿਲਦੀ ਹੈ। ਉਨ੍ਹਾਂ ਕਥਾ ਰਹੀਂ ਦੱਸਿਆ ਕਿ ਇਕ ਵਾਰ ਇਕ ਭੀਲ ਜੰਗਲ ਵਿਚ ਸ਼ਿਕਾਰ ਦੀ ਤਲਾਸ਼ 'ਚ ਗਿਆ ਪਰ ਉਸਨੂੰ ਸਵੇਰੇ ਤੱਕ ਕੋਈ ਸ਼ਿਕਾਰ ਨਹੀਂ ਮਿਲਿਆ। ਸ਼ਾਮ ਦੇ ਵਕਤ ਸ਼ਿਵਾਰਾਤਰੀ ਦਾ ਪਹਿਲਾ ਪਹਿਰ ਸ਼ੁਰੂ ਹੋ ਗਿਆ ਸੀ। ਉਹ ਬੇਲ ਦੇ ਰੁੱਖ ਉੱਤੇ ਚੜ੍ਹ ਗਿਆ ਉਸ ਨੇ ਇਕ ਹਿਰਨੀ ਨੂੰ ਪਾਣੀ ਪੀਂਦੇ ਵੇਖਿਆ ਤਾਂ ਉਸ ਨੇ ਧਨੁਸ਼ ਤੀਰ ਕੱਿਢਆ ਤਾਂ ਰੁੱਖ ਦੇ ਪੱਤੇ ਹਿੱਲੇ ਤਾਂ ਹੇਠਾਂ ਸ਼ਿਵਲਿੰਗ ਬਣਿਆ ਸੀ ਉਸ 'ਤੇ ਪਾਣੀ ਡਿਗਿਆ ਅਤੇ ਪੱਤੇ ਵੀ ਡਿੱਗੇ ਤਾਂ ਉਸਦੀ ਅਣਜਾਨੇ 'ਚ ਇੱਕ ਪਹਿਰ ਦੀ ਪੂਜਾ ਹੋ ਗਈ। ਉਹ ਹਿਰਨੀ ਨੂੰ ਤੀਰ ਮਾਰਨ ਵਾਲਾ ਹੀ ਸੀ ਤਾਂ ਹਿਰਨੀ ਬੋਲੀ ਮੈਨੂੰ ਇੱਕ ਵਾਰ ਛੱਡ ਦਿਓ ਮੈਂ ਆਪਣੇ ਘਰ ਪਤੀ ਅਤੇ ਬੱਚਿਆਂ ਨੂੰ ਮਿਲ ਆਵਾਂ। ਇਸ ਉੱਤੇ ਭੀਲ ਨੂੰ ਤਰਸ ਦੀ ਭਾਵਨਾ ਆਈ ਉਸਨੇ ਉਸਨੂੰ ਜਾਣ ਦਿੱਤਾ। ਤਾਂ ਉਹ ਫਿਰ ਰੁੱਖ 'ਤੇ ਬੈਠ ਗਿਆ ਤਾਂ ਇਸ ਪ੍ਕਾਰ ਤਿੰਨ ਹੋਰ ਹਿਰਨ ਆਏ ਅਤੇ ਉਸੀ ਤਰ੍ਹਾਂ ਉਸਦੀ ਚਾਰਾਂ ਪਹਿਰ ਦੀ ਪੂਜਾ ਸੰਪੰਨ ਹੋ ਗਈ। ਭੀਲ ਨੇ ਫਿਰ ਧਨੁਸ਼ ਚੁੱਕਿਆ ਤਾਂ ਫਿਰ ਪੱਤਾ ਅਤੇ ਪਾਣੀ ਡਿਗਿਆ ਉਸਦੀ ਚੌਥੇ ਪਹਿਰ ਦੀ ਪੂਜਾ ਵੀ ਅਨਜਾਨੇ 'ਚ ਹੋ ਗਈ। ਓਧਰ ਸਾਰੇ ਹਿਰਨ ਆਪਣੇ ਵਾਅਦੇ ਦੇ ਮੁਤਾਬਕ ਉਸਦੇ ਕੋਲ ਆਉਣ ਲੱਗੇ। ਪਰੰਤੂ ਭੀਲ ਨੂੰ ਮੁਕਤੀ ਮਿਲ ਗਈ। ਉਸਨੇ ਉਨਾਂ ਨੂੰ ਛੱਡ ਦਿੱਤਾ। ਇਸ ਦੌਰਾਨ ਪੰ. ਜੋਸ਼ੀ ਨੇ ਸ਼ਿਵ ਚਾਲੀਸਾ ਦਾ ਜਾਪ ਵੀ ਕੀਤਾ ਗਿਆ ਅਤੇ ਮੰਦਰ ਦਾ ਵਿਹੜਾ ਸ਼ਿਵ ਦੇ ਜੈਕਾਰਿਆਂ ਨਾਲ ਗੰੂਜ ਉੱਠਿਆ।