ਜਤਿੰਦਰ ਭੰਵਰਾ\ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਡਿਪਟੀ ਕਮਿਸ਼ਨਰ ਹਰਪ੍ਰਰੀਤ ਸਿੰਘ ਸੂਦਨ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ ਹੇਠ ਅਤੇ ਰਤਨਦੀਪ ਸੰਧੂ ਜਿਲ੍ਹਾ ਪੋ੍ਗਰਾਮ ਅਫਸਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ 'ਚ ਅੱਜ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ 51 ਨਵਜੰਮੀਆਂ ਕੁੜੀਆਂ ਦੀ ਲੋਹੜੀ ਮਨਾਈ ਗਈ। ਪਹਿਲਾਂ ਨਵਜੰਮੇ ਲੜਕੇ ਦੀ ਲੋਹੜੀ ਮਨਾਈ ਜਾਂਦੀ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੀਆਂ ਦੀ ਲੋਹੜੀ ਮਨ੍ਹਾ ਕੇ ਲੜਕਾ-ਲੜਕੀ ਦੀ ਬਰਾਬਰੀ ਦਾ ਸੰਦੇਸ਼ ਦਿੱਤਾ ਗਿਆ। ਹਰ ਗਰਭਵਤੀ ਅੌਰਤ ਨੂੰ 1 ਫਲਦਾਰ ਬੂਟਾ ਵੀ ਭੇਟ ਕੀਤਾ ਗਿਆ ਅਤੇ ਇਸਦੇ ਨਾਲ 5 ਅੌਰਤਾਂ ਦੀ ਗੋਦ ਭਰਾਈ ਕਰਵਾਈ ਗਈ। 10 ਮੈਰਿਟਟੋਰੀਅਸ ਲੜਕੀਆਂ ਜਿਨ੍ਹਾ ਨੇ ਸਿੱਖਿਆ ਦੇ ਵੱਖ-ਵੱਖ ਖੇਤਰਾਂ 'ਚ ਪੁਜੀਸ਼ਨਾਂ ਲਈਆਂ ਉਨਾਂ੍ਹ ਨੂੰ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। ਕੋਵਿਡ ਪੀੜਤ ਪਰਿਵਾਰਾਂ ਦੀਆਂ 10 ਬੱਚੀਆਂ ਨੂੰ ਵੀ ਮੱਦਦ ਦੇ ਰੂਪ ਵਿੱਚ ਚੈੱਕ ਦਿੱਤੇ ਗਏ ਅਤੇ 10 ਬੱਚੀਆਂ ਨੂੰ ਡਰਾਇਵਿੰਗ ਸਰਟੀਫਿਕੇਟ ਦਿੱਤੇ ਗਏ ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਸਕਣ। 10 ਕਿਸ਼ੋਰ ਬੱਚੀਆਂ ਨੂੰ ਸਾਫ-ਸਫਾਈ ਦੇ ਸਬੰਧ 'ਚ ਕੋਵਿਡ-19 ਦੇ ਮੱਦੇ ਨਜ਼ਰ ਹਾਈਜੈਨਿਕ ਕਿੱਟਾਂ ਦਿੱਤੀਆਂ ਗਈਆਂ। ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਵੱਲੋਂ ਦੱਸਿਆ ਕਿ ਅੱਜ ਦਾ ਦੌਰ ਬਦਲ ਚੁੱਕਾ ਹੈ। ਅੱਜ ਇਸ ਪੋ੍ਗਰਾਮ 'ਚ ਪਹੁੰਚੇ ਹਾਜਰੀਨ 'ਚੋਂ ਜਿਆਦਾ ਅਫਸਰ ਮਹਿਲਾਵਾਂ ਹੀ ਹਨ, ਜੋ ਕਿ ਬਰਾਬਰੀ ਦਾ ਸੰਦੇਸ਼ ਦੇ ਰਹੀਆਂ ਹਨ। ਇਸ ਮੌਕੇ ਸਵਰਨਜੀਤ ਕੌਰ ਉਪ-ਮੰਡਲ ਮੈਜਿਸਟੇ੍ਟ ਸ੍ਰੀ ਮੁਕਤਸਰ ਸਾਹਿਬ, ਅਮਨਦੀਪ ਸ਼ਰਮਾ ਜ਼ਲਿ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਅਤੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਭ ਨੂੰ ਧੀਆਂ ਦੀ ਲੋਹੜੀ ਦੀ ਵਧਾਈ ਦਿੱਤੀ ਗਈ। ਇਸ ਪੋ੍ਗਰਾਮ 'ਚ ਮਲਕੀਤ ਸਿੰਘ ਜ਼ਲਿ੍ਹਾ ਸਿੱਖਿਆ ਅਫਸਰ ਅਤੇ ਕਪਿਲ ਸ਼ਰਮਾ ਉਪ ਜ਼ਲਿ੍ਹਾ ਸਿੱਖਿਆ ਅਫਸਰ ਵੱਲੋਂ ਦੱਸਿਆ ਕਿ ਸਾਰੇ ਹੀ ਵਿੱਦਿਅਕ ਅਦਾਰਿਆਂ ਵਿੱਚ ਲੜਕੀਆਂ ਵੱਲੋਂ ਹੀ ਮੱਲਾਂ ਮਾਰ ਰਹੀਆਂ ਹਨ। ਇਸ ਮੌਕੇ ਪੰਕਜ ਕੁਮਾਰ ਬਾਲ ਵਿਕਾਸ ਪੋ੍ਜੈਕਟ ਅਫਸਰ ਗਿੱਦੜਬਾਹਾ ਅਤੇ ਮਲੋਟ ਵੱਲੋਂ ਅੌਰਤਾਂ ਦੀ ਭਲਾਈ ਲਈ ਚੱਲ ਰਹੀਆਂ ਵੱਖ- ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਨਾਂ੍ਹ ਬਾਰੇ ਭਾਰਤ ਸਰਕਾਰ ਦੀ ਸਕੀਮ ਜੋ ਕਿ 2015 'ਚ ਸ਼ੁਰੂ ਹੋਈ ਸੀ, ਜਿਸ ਦੇ ਅਧੀਨ ਵੱਖ-ਵੱਖ ਉਪਲੱਬਧੀਆਂ ਜਿਵੇ ਕਿ ਚਾਇਲਡ ਸੈਕਸ਼ ਰੇਸ਼ੋ ਜੋ 2015 ਵਿੱਚ 991 ਕੁੜੀਆਂ ਪਿੱਛੇ 1000 ਮੁੰਡੇ ਸਨ, ਪਰ ਅੱਜ 2022 ਵਿੱਚ 1020 ਅੌਰਤਾਂ ਪਿੱਛੇ 1000 ਮਰਦ ਰਹਿ ਗਏ ਹਨ। ''ਬੇਟੀ ਬਚਾਓ ਬੇਟੀ ਪੜਾਓ” ਸਕੀਮ ਅਧੀਨ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਸਾਰੇ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਮੁੱਖ ਮਹਿਮਾਨ ਰਾਜਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਨਵਜੰਮੀਆਂ ਬੱਚੀਆਂ ਅਤੇ ਗਰਭਵਤੀ ਅੌਰਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਸ਼ਿਵਾਨੀ ਨਾਗਪਾਲ, ਜਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ, ਸਤਵੰਤ ਕੌਰ ਬਾਲ ਵਿਕਾਸ ਪੋ੍ਜੈਕਟ ਅਫਸਰ, ਸ੍ਰੀ ਮੁਕਤਸਰ ਸਾਹਿਬ, ਰਣਜੀਤ ਕੌਰ, ਬਾਲ ਵਿਕਾਸ ਪੋ੍ਜੈਕਟ ਅਫਸਰ, ਲੰਬੀ, ਪਿੰ੍ਸੀਪਲ ਸਰਕਾਰੀ ਕਾਲਜ ਮੈਡਮ ਸਤਵੰਤ ਕੌਰ, ਡਾ. ਰੀਤਇੰਦਰ ਜੋਸ਼ੀ ਅਤੇ ਪਿੰ੍ਸੀਪਲ ਗੁਰੂ ਨਾਨਕ ਕਾਲਜ ਡਾ. ਰਾਣਾ ਬਲਜਿੰਦਰ ਕੌਰ, ਸੁਖਮੰਦਰ ਸਿੰਘ ਮਾਸ ਮੀਡੀਆ ਅਫਸਰ, ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਵੀ ਸ਼ਿਰਕਤ ਕੀਤੀ ਗਈ। ਡਾ. ਸੁਖਵਿੰਦਰ ਸਿੰਘ ਵੱਲੋਂ ਸਟੇਜ ਦਾ ਸੰਚਾਲਨ ਕੀਤਾ ਗਿਆ ਅਤੇ ਲੋਹੜੀ ਕਿਉਂ ਮਨਾਈ ਜਾਂਦੀ ਹੈ ਇਸ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ।