ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਕੋਟਕਪੂਰਾ ਰੋਡ 'ਤੇ ਸਥਿਤ ਸ਼ਿਵ ਪ੍ਰਸ਼ਾਦ ਕਾਸ਼ੀ ਮੰਦਰ ਵਿਖੇ ਸਵੱਛ ਮੁਕਤਸਰ ਅਭਿਆਨ ਐਨਜੀਓ ਵੱਲੋਂ ਲਾਕਡਾਊਨ 'ਚ 55 ਦਿਨ ਚਲਾਈ ਲੰਗਰ ਸੇਵਾ ਵਿਚ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਡੀਐਸਪੀ ਹੇਮੰਤ ਸ਼ਰਮਾ ਪਹੁੰਚੇ, ਜਿਨ੍ਹਾਂ ਨੇ ਸਮੂਹ ਸੇਵਾਦਾਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਡੀਐਸਪੀ ਸ਼ਰਮਾ ਨੇ ਕਿਹਾ ਕਿ ਐਨਜੀਓ ਵੱਲੋਂ ਲਾਕਡਾਊਨ ਦੌਰਾਨ ਕੀਤਾ ਗਿਆ, ਇਹ ਕੰਮ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬਹੁਤ ਸਾਰੇ ਜਰੂਰਤਮੰਦ ਪਰਿਵਾਰਾਂ ਦਾ ਪੇਟ ਭਰਿਆ ਹੈ। ਉਨ੍ਹਾਂ ਸੁਸਾਇਟੀ ਦੀ ਸਲਾਘਾ ਕਰਦਿਆਂ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਇਹ ਐਨਜੀਓ ਅੱਗੇ ਤੋਂ ਵੀ ਇਸੇ ਤਰ੍ਹਾਂ ਆਪਣੇ ਨੇਕ ਕਾਰਜ ਜਾਰੀ ਰੱਖੇਗੀ। ਅੰਤ ਵਿਚ ਐਨਜੀਓ ਮੈਂਬਰਾਂ ਵੱਲੋਂ ਡੀਐਸਪੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਵੀਨ ਕੁਮਾਰ ਗੁਪਤਾ, ਸਤਪਾਲ ਗੋਇਲ, ਬਲਦੇਵ ਸਹਾਏ ਗਰਗ, ਪਿਆਰਾ ਲਾਲ ਗਰਗ, ਦੀਪਕ ਗਰਗ, ਪਵਨ ਬਾਂਸਲ, ਡਾ. ਸਤੀਸ਼ ਗੋਇਲ, ਭਗਵਾਨ ਦਾਸ, ਮੰਗਤ ਸ਼ਰਮਾ ਪੁਜਾਰੀ, ਗੁਰਮੀਤ ਸਿੰਘ, ਅਜੇ ਸ਼ਰਮਾ, ਜਗਦੀਸ਼ ਤਰੀਕਾ, ਪੱਪੀ ਠਾਕੁਰ, ਸਤੀਸ਼ ਕੰਸਲ, ਸੁਰੇਸ਼ ਗਰਗ ਪੱਤਰਕਾਰ ਆਦਿ ਮੌਜੂਦ ਸਨ।