ਜਗਸੀਰ ਛੱਤਿਆਣਾ, ਗਿੱਦੜਬਾਹਾ : ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਨਿਵਕਲੇ ਉਪਰਾਲੇ ਆਰਏਏ ਦੇ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹਠ ਚੱਲ ਰਹੇ ਆਨਲਾਈਨ ਜਿਲ੍ਹਾ ਪੱਧਰੀ ਮਿਡਲ ਵਰਗ ਪ੍ਰਸ਼ਨੋਤਰੀ ਮੁਕਾਬਲਾ 24 ਅਕਤੂਬਰ ਨੂੰ ਕਰਵਾਇਆ ਗਿਆ ਜਿਸ ਵਿੱਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਦੀ ਟੀਮ ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਇਸ ਮੁਕਾਬਲੇ ਵਿੱਚ ਕੁੱਲ 6 ਟੀਮਾਂ ਨੇ ਭਾਗ ਲਿਆ। ਇਸ ਟੀਮ ਵਿੱਚ ਛੇਵੀਂ ਕਲਾਸ ਦੀ ਵਿਦਿਆਰਥਣ ਮਨੀਸ਼ਾ ਕੌਰ, ਸੱਤਵੀਂ ਕਲਾਸ ਦੀ ਸੁਖਦੀਪ ਕੌਰ, ਅੱਠਵੀਂ ਜਮਾਤ ਦਾ ਰਣਜੀਤ ਸਿੰਘ ਸ਼ਾਮਲ ਸਨ। ਪਿੰ੍ਸੀਪਲ ਡਾ. ਮਨੀਸ਼ਾ ਗੁਪਤਾ ਨੇ ਜੇਤੂ ਟੀਮ ਨੂੰ ਵਧਾਈ ਦਿੰਦੇ ਸੂਬਾ ਪੱਧਰੀ ਮੁਕਾਬਲੇ ਲਈ ਤਿਆਰ ਰਹਿਣ ਦਾ ਕਿਹਾ ਅਤੇ ਨਾਲ ਹੀ ਸਹਾਇਕ ਅਧਿਆਪਕ ਦਿਵਿਆ ਗੋਇਲ, ਸੋਨੀਆ ਅਗਰਵਾਲ, ਹਰਪ੍ਰਰੀਤ ਕੌਰ ਅਤੇ ਮੀਨਾ ਅਰੋੜਾ ਨੂੰ ਵਧਾਈ ਦਿੱਤੀ।