ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਲਯੁੱਗ ਦਾ ਰਾਵਣ ਸਾਬਿਤ ਹੋਇਆ ਹੈ ਕਿਉਂਕਿ ਉਹ ਪੂਰੇ ਦੇਸ਼ ਦੀ ਕਿਸਾਨੀ ਨੂੰ ਬਰਬਾਦ ਕਰਨ 'ਤੇ ਤੁਰਿਆ ਹੋਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਸੈਂਕੜੇ ਕਿਸਾਨਾਂ ਨਾਲ ਮਿਲ ਕੇ ਮੋਦੀ ਦਾ ਪੁਤਲਾ ਫੂਕ ਕੇ ਦੁਸਹਿਰਾ ਮਨਾਉਣ ਸਮੇਂ ਕੀਤਾ। ਇਸ ਦੌਰਾਨ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆ ਹਨੀ ਫੱਤਣਵਾਲਾ ਨੇ ਕਿਹਾ ਕਿ ਸਤਯੁੱਗ ਵਿੱਚ ਰਾਵਣ ਨੇ ਇੱਕ ਗਲਤੀ ਕੀਤੀ ਸੀ। ਜਿਸਦੇ ਚਲਦਿਆਂ ਅੱਜ ਵੀ ਹਰ ਦੁਸਹਿਰੇ 'ਤੇ ਰਾਵਣ ਨੂੰ ਸਾੜਿਆ ਜਾਂਦਾ ਹੈ ਪਰ ਕਲਯੁੱਗ ਦੇ ਰਾਵਣ ਨਰਿੰਦਰ ਮੋਦੀ ਗਲਤੀਆਂ 'ਤੇ ਗਲਤੀਆਂ ਕੀਤੇ ਜਾ ਰਹੇ ਹਨ। ਕਿਸਾਨ ਪਿਛਲੇ 23 ਦਿਨਾਂ ਤੋਂ ਰੇਲਵੇ ਸਟੇਸ਼ਨਾਂ 'ਤੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੇ ਹਨ, ਪਰ ਕੇਂਦਰ ਸਰਕਾਰ ਦੇ ਕੰਨਾ 'ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ ਤਦ ਤੱਕ ਵਿਰੋਧ ਜਾਰੀ ਰਹੇਗਾ। ਇਸ ਮੌਕੇ ਬੋਹੜ ਸਿੰਘ ਹਰਾਜ, ਪੰਮਾ ਸਰਪੰਚ, ਹਰਬੰਸ ਸਿੰਘ ਮੈਂਬਰ ਬਲਾਕ ਸੰਮਤੀ, ਗੁਰਚਰਨ ਸਿੰਘ ਲੰਡੇ ਰੋਡੇ, ਗੁਰਜੰਟ ਸਿੰਘ ਖੋਖਰ, ਦਵਿੰਦਰ ਸਿੰਘ ਸੀਰਵਾਲੀ, ਬੇਅੰਤ ਸਿੰਘ ਥਾਂਦੇਵਾਲਾ, ਭੁਪਿੰਦਰ ਸਿੰਘ ਜੌਹਰ ਪ੍ਰਧਾਨ ਸਵਰਨਕਾਰ ਸੰਘ, ਕਰਮਜੀਤ ਸਿੰਘ ਕਰਮਾ, ਜੈਰਾਜ ਸਿੰਘ ਬਰਾੜ, ਹਰਜਿੰਦਰ ਸਿੰਘ ਲੁਬਾਣਿਆਂਵਾਲੀ, ਅਮਨਦੀਪ ਸਿੰਘ ਸੰਧੂ, ਰਾਜਵਿੰਦਰ ਸਿੰਘ ਥਾਂਦੇਵਾਲਾ, ਰੁਪਿੰਦਰ ਸਿੰਘ ਕੋਟਲੀ ਦੇਵਨ, ਚਮਕੌਰ ਸਿੰਘ, ਗੁਰਚਰਨ ਸਿੰਘ ਸਦਰਵਾਲਾ, ਕੁਲਦੀਪ ਸਿੰਘ ਗੋਨਿਆਣਾ, ਗੁਰਪ੍ਰਰੀਤ ਸਿੰਘ ਕਿ੍ਪਾਲਕੇ, ਰਮੇਸ਼ ਸ਼ਰਮਾ, ਦਰਸ਼ਨ ਪਾਲ ਸਿੰਘ ਡੋਡਾਵਾਲੀ, ਸੁਖਜਿੰਦਰ ਸਿੰਘ, ਬਲਰਾਜ ਸਿੰਘ, ਜਸਕਰਨ ਸਿੰਘ, ਵਿਰਸਾ ਸਿੰਘ ਸਰਪੰਚ ਕੋਟਲੀ ਸੰਘਰ, ਪੱਪੂ ਕੋਟਲੀ ਸੰਘਰ, ਮਨਜੀਤ ਸਿੰਘ ਚੱਕ ਬੀੜ ਸਰਕਾਰ ਆਦਿ ਹਾਜ਼ਰ ਸਨ।