ਜਗਸੀਰ ਛੱਤਿਆਣਾ, ਗਿੱਦੜਬਾਹਾ : ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ ਫਰੰਟ ਦੀ ਪਹਿਲਕਦਮੀ ਤੇ ਗਿੱਦੜਬਾਹਾ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀਆਂ ਵੱਡੀ ਪੱਧਰ 'ਤੇ ਮੰਡੀਆਂ ਤੇ ਸ਼ੈਲਰਾਂ ਵਿੱਚ ਲਗਾਈਆਂ ਗਈਆਂ ਸਿਹਤ ਪ੍ਰਰੋਟੋਕੋਲ ਅਫਸਰਾਂ ਦੀਆਂ ਦੇ ਡਿਊਟੀਆਂ ਫਾਰਗ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸਥਾਨਕ ਅਧਿਆਪਕ ਆਗੂਆਂ ਰਾਜਵਿੰਦਰ ਸਿੰਘ ਪਿਉਰੀ, ਬਲਵਿੰਦਰ ਦੌਲਾ ਤੇ ਤਰਸੇਮ ਸਿੰਘ ਪੀਟੀਆਈ ਨੇ ਦੱਸਿਆ ਕਿ ਪਹਿਲਾਂ ਹੀ ਆਨ ਲਾਈਨ ਸਿੱਖਿਆ, ਸਰਵੇ, ਪ੍ਰਰੀਖਿਆਵਾਂ ਵਿੱਚ ਲੱਗੇ ਅਧਿਆਪਕਾਂ ਨੂੰ ਮੰਡੀਆਂ ਵਿੱਚ ਆਉਣ ਵਾਲੀ ਫਸਲ 'ਚ ਸਿਹਤ ਪ੍ਰਰੋਟੋਕੋਲ ਡਿਊਟੀਆਂ 'ਤੇ ਲਗਾਇਆ ਗਿਆ ਸੀ। ਇਨ੍ਹਾਂ ਡਿਊਟੀਆਂ ਨੂੰ ਗੈਰ ਵਾਜਬ ਮੰਨਦਿਆਂ ਜਥੇਬੰਦੀ ਨੇ ਇਸਦਾ ਨੋਟਿਸ ਲਿਆ ਤੇ ਤਹਿਸੀਲਦਾਰ ਰਾਹੀਂ ਉੱਪ ਮੰਡਲ ਮੈਜਿਸਟ੍ਰੇਟ ਕੋਲ ਡਿਊਟੀਆਂ ਕੱਟਣ ਬਾਰੇ ਮੰਗ ਪੱਤਰ ਭੇਜਿਆ। ਡੀਟੀਐੱਫ ਦੀ ਜ਼ਿਲ੍ਹਾ ਕਮੇਟੀ ਵੱਲੋਂ ਮਸਲੇ ਦੀ ਅਹਿਮੀਅਤ ਨੂੰ ਸਮਝਦਿਆਂ ਇਹ ਮੁੱਦਾ ਡਿਪਟੀ ਕਮਿਸਨਰ ਕੋਲ ਉਠਾਉਣ ਤੇ ਉਨ੍ਹਾਂ ਦੀ ਦਖਲ ਅੰਦਾਜੀ ਤੇ ਸਥਾਨਕ ਬਲਾਕ ਦੇ ਸਾਰੇ ਅਧਿਆਪਕਾਂ ਨੂੰ ਸਿਹਤ ਪ੍ਰਰੋਟੋਕੋਲ ਡਿਊਟੀਆਂ ਤੋਂ ਫਾਰਗ ਕਰ ਦਿੱਤਾ ਗਿਆ। ਅਧਿਆਪਕ ਆਗੂਆਂ ਨੇ ਆਖਿਆ ਕਿ ਗੈਰ ਵਾਜਬ ਡਿਊਟੀਆਂ ਤੋਂ ਮਿਲੀ ਛੋਟ ਅਧਿਆਪਕ ਏਕੇ ਤੇ ਜਥੇਬੰਦੀ ਦੀ ਪਹਿਲਕਦਮੀ ਸਦਕਾ ਹੈ। ਉਨ੍ਹਾਂ ਅਧਿਆਪਕ ਵਰਗ ਨੂੰ ਆਪਣੇ ਹੱਕਾਂ ਹਿਤਾਂ ਦੀ ਰਾਖੀ ਤੇ ਮੰਗਾਂ ਮਸਲਿਆਂ ਦੇ ਹੱਲ ਲਈ ਜਥੇਬੰਦੀ ਤੇ ਟੇਕ ਰੱਖਣ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਬੁੱਟਰ, ਗੁਰਿੰਦਰਜੀਤ ਸਿੰਘ ਤੇ ਹੋਰ ਆਗੂ ਵੀ ਮੌਜੂਦ ਸਨ।