ਸੁਖਦੀਪ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ : ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਦੀ ਅਗਵਾਈ ਵਿੱਚ ਅਧਿਆਪਕਾਂ ਦੀਆਂ ਗੈਰ ਵਿਦਿਅਕ ਡਿਊਟੀਆਂ ਸਬੰਧੀ ਡਿਪਟੀ ਕਮਿਸਨਰ ਐੱਮਕੇ ਅਰਵਿੰਦ ਕੁਮਾਰ ਨੂੰ ਮਿਲਿਆ। ਵਫਦ 'ਚ ਸ਼ਾਮਲ ਅਧਿਆਪਕ ਆਗੂਆਂ ਨੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਦੱਸਿਆ ਕਿ ਗਿੱਦੜਬਾਹਾ ਬਲਾਕ ਦੇ ਅਧਿਆਪਕਾਂ ਦੀਆਂ ਡਿਊਟੀਆਂ ਮੰਡੀਆਂ ਤੇ ਸ਼ੈਲਰਾਂ 'ਚ ਬਤੌਰ ਸਿਹਤ ਪ੍ਰਰੋਟੋਕੋਲ ਅਫਸਰ ਲਗਾਈਆਂ ਗਈਆਂ ਹਨ ਜਦਕਿ ਅਧਿਆਪਕ ਪਹਿਲਾਂ ਹੀ ਆਪੋ ਆਪਣੀਆਂ ਵਿਭਾਗੀ ਡਿਊਟੀਆਂ ਕਰ ਰਹੇ ਹਨ। ਆਗੂਆਂ ਨੇ ਦੱਸਿਆ ਕਿ ਅਧਿਆਪਕ ਆਨਲਾਈਨ ਸਿੱਖਿਆ, ਪ੍ਰਰੀਖਿਆਵਾਂ, ਵਜੀਫਾ ਪ੍ਰਕਿਰਿਆ ਦੇ ਰੁਝੇਵਿਆਂ ਤੇ ਸਕੂਲ ਖੁੱਲ੍ਹਣ ਕਾਰਣ ਇਹ ਗੈਰ ਵਾਜਬ ਡਿਊਟੀਆਂ ਕਰਨ ਤੋਂ ਅਸਮਰਥ ਹਨ। ਆਗੂਆਂ ਨੇ ਡਿਪਟੀ ਕਮਿਸ਼ਨਰ ਤੋਂ ਇਹ ਡਿਊਟੀਆਂ ਕੱਟਣ ਦੀ ਮੰਗ ਕਰਦਿਆਂ ਆਖਿਆ ਕਿ ਅਧਿਆਪਕਾਂ ਲਈ ਆਪਣਾ ਕਿੱਤਾ ਤੇ ਸਕੂਲੀ ਸਿੱਖਿਆ ਦਾ ਕੰਮ ਪਹਿਲ ਪਿ੍ਰਥਮੇ ਹੈ। ਅਧਿਕਾਰੀ ਨੇ ਵਫ਼ਦ ਦੀ ਗੱਲ ਨੂੰ ਗਹੁ ਨਾਲ ਸੁਣਦਿਆਂ ਉੱਪ ਮੰਡਲ ਮੈਜਿਸਟਰੇਟ ਗਿੱਦੜਬਾਹਾ ਨੂੰ ਅਧਿਆਪਕਾਂ ਨੂੰ ਸਿਹਤ ਪ੍ਰਰੋਟੋਕੋਲ ਡਿਊਟੀਆਂ ਤੋਂ ਫਾਰਗ ਕਰਨ ਦੀ ਹਦਾਇਤ ਕੀਤੀ। ਪ੍ਰਰਾਪਤ ਜਾਣਕਾਰੀ ਅਨੁਸਾਰ ਡੀਟੀਐੱਫ ਦੀ ਪਹਿਲਕਦਮੀ ਤੇ ਗਿੱਦੜਬਾਹਾ ਬਲਾਕ ਦੇ ਅਧਿਆਪਕਾਂ ਨੂੰ ਸਿਹਤ ਪ੍ਰਰੋਟੋਕੋਲ ਡਿਊਟੀਆਂ ਤੋਂ ਛੋਟ ਦੇ ਦਿੱਤੀ ਗਈ ਹੈ। ਵਫ਼ਦ ਵਿੱਚ ਸ਼ਾਮਲ ਆਗੂਆਂ ਨੇ ਡਿਪਟੀ ਕਮਿਸਨਰ ਕੋਲ ਕੋਵਿਡ ਮਹਾਂਮਾਰੀ ਦੌਰਾਨ ਸਿਹਤ ਪ੍ਰਰੋਟੋਕੋਲ ਅਫਸਰ ਦੀ ਡਿਊਟੀ ਕਰਦਿਆਂ ਹਾਦਸੇ ਦਾ ਸ਼ਿਕਾਰ ਹੋਏ ਸਥਾਨਕ ਬਲਾਕ ਦੇ ਬਧਾਈ ਸਕੂਲ ਦੇ ਪੰਜਾਬੀ ਅਧਿਆਪਕ ਗੁਰਸੇਵ ਸਿੰਘ ਲਈ ਵੀ ਇਨਸਾਫ ਦੀ ਮੰਗ ਕੀਤੀ। ਵਫਦ ਵਿੱਚ ਹੋਰਨਾਂ ਤੋਂ ਇਲਾਵਾ ਬਲਜਿੰਦਰ ਬੁੱਟਰ, ਰਾਜਵਿੰਦਰ ਪਿਉਰੀ, ਤਰਸੇਮ ਸਿੰਘ, ਪਰਮਿੰਦਰ ਖੋਖਰ, ਨਰਿੰਦਰ ਬੇਦੀ, ਗੁਰਜੀਤ ਸੋਢੀ, ਹਰਬੰਸ ਲਾਲ, ਗੁਰਿੰਦਰਜੀਤ ਤੇ ਰਾਮ ਸਵਰਨ ਲੱਖੇਵਾਲੀ ਵੀ ਮੌਜੂਦ ਸਨ।