ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਕੋਵਿਡ 19 ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਕੰਮ ਵਿਚ ਸਹਿਯੋਗ ਲਈ ਸਵੱਛ ਮੁਕਤਸਰ ਅਭਿਆਨ ਐਨਜੀਓ ਦੇ ਮੈਂਬਰਾਂ ਵੱਲੋਂ ਐੱਸਐੱਸਪੀ ਡੀ. ਸੁਡਰਵਿਲੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਪੁਲਿਸ ਵਿਭਾਗ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਦੀਪਕ ਗਰਗ ਨੇ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਸਮਾਜ ਸੇਵੀ ਸੰਸਥਾਵਾਂ ਦਾ ਹਰ ਕੰਮ ਲਈ ਸਹਿਯੋਗ ਕੀਤਾ ਜਾ ਰਿਹਾ ਹੈ, ਜਿਸ ਲਈ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ। ਉਨ੍ਹਾਂ ਅੱਗੇ ਤੋਂ ਵੀ ਪੁਲਿਸ ਵਿਭਾਗ ਵੱਲੋਂ ਇਸੇ ਤਰ੍ਹਾਂ ਸਹਿਯੋਗ ਮਿਲਣ ਦੀ ਆਸ ਪ੍ਰਗਟਾਈ। ਐਨਜੀਓ ਵੱਲੋਂ ਕੁਲਵੰਤ ਰਾਏ ਐਸਪੀ, ਹੇਮੰਤ ਸ਼ਰਮਾ ਡੀਐਸਪੀਐੱਚ, ਥਾਣਾ ਸਿਟੀ ਇੰਚਾਰਜ ਮੋਹਨ ਲਾਲ, ਬਿਸ਼ਨ ਲਾਲ ਐਸਐਚਓ ਥਾਣਾ ਸਦਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਵੀਨ ਗੁਪਤਾ, ਪਿਆਰਾ ਲਾਲ ਗਰਗ, ਦੀਪਕ ਗਰਗ, ਪਵਨ ਬਾਂਸਲ ਆਦਿ ਮੌਜੂਦ ਸਨ।