ਅਮਨਦੀਪ ਮਹਿਰਾ, ਮਲੋਟ : ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਪਾਸ ਬਿੱਲਾਂ ਨੂੰ ਕਿਸਾਨ ਵਿਰੋਧੀ ਗਰਦਾਨਦਿਆਂ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਹੜਤਾਲ ਅਤੇ ਜਾਮ ਨੂੰ ਮਲੋਟ ਵਿਖੇ ਭਰਵਾਂ ਹੁੰਗਾਰਾ ਮਿਲਿਆ ਅਤੇ ਸ਼ਹਿਰ ਪੂਰਨ ਤੌਰ 'ਤੇ ਬੰਦ ਰਿਹਾ। ਓਧਰ ਕਿਸਾਨਾਂ ਵੱਲੋਂ ਲਾਏ ਧਰਨੇ ਦੇ ਸਮਰਥਨ ਵਿਚ ਆੜ੍ਹਤੀ ਪੈਸਟੀਸਾਈਡ ਸਮੇਤ ਸਮੁੱਚੀਆਂ ਵਪਾਰਕ ਜਥੇਬੰਦੀਆਂ ਨੇ ਹਮਾਇਤ ਕੀਤੀ। ਇਸ ਸਬੰਧੀ ਵੱਖ-ਵੱਖ ਯੂਨੀਅਨਾਂ ਅਤੇ ਕਿਸਾਨਾ ਵੱਲੋਂ ਮਲੋਟ ਵਿਖੇ ਮਲੋਟ-ਡੱਬਵਾਲੀ ਰੋਡ ਤੇ ਪੁੱਲ 'ਤੇ ਕੀਤੇ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ, ਇੰਦਰਜੀਤ ਸਿੰਘ ਅਸਪਾਲ, ਮਨਜੀਤ ਸਿੰਘ ਕਬਰਵਾਲਾ, ਜੁਗਰਾਜ ਸਿੰਘ ਕਬਰਵਾਲਾ, ਮਹਿਲ ਸਿੰਘ ਸ਼ਾਮ ਖੇੜਾ, ਬਲਵੀਰ ਸਿੰਘ ਗੁਰੂਸਰ, ਕੁਲਵਿੰਦਰ ਸਿੰਘ ਦਾਨੇਵਾਲਾ, ਸੋਹਨ ਸਿੰਘ ਝੌਰੜ, ਭੁਪਿੰਦਰ ਸਿੰਘ ਸਰਪੰਚ ਰਾਮਨਗਰ, ਫਿਲਮ ਐਕਟਰ ਪ੍ਰਕਾਸ਼ ਗਾਦੂ ਤੋਂ ਇਲਾਵਾ ਆੜ੍ਹਤੀ ਐਸੋ: ਮਲੋਟ ਦੇ ਪ੍ਰਧਾਨ ਰਮੇਸ਼ ਕੁਮਾਰ ਜੁਨੇਜਾ, ਪ੍ਰਦੇਸ਼ ਸਕੱਤਰ ਜਸਬੀਰ ਸਿੰਘ ਕੁੱਕੀ, ਵਰਿੰਦਰ ਮੱਕੜ, ਪ੍ਰਧਾਨ ਨੱਥੂ ਰਾਮ ਗਾਂਧੀ , ਰਣਜੀਤ ਸਿੰਘ ਮਾਨ, ਪੈਸਟੀਸਾਈਡ ਅਤੇ ਸੀਡ ਡੀਲਰ ਐਸੋ: ਦੇ ਪ੍ਰਧਾਨ ਕੁਲਵੀਰ ਸਿੰਘ ਵਿੱਕੀ ਸਰਾਂ, ਵਿਨੋਦ ਜੱਗਾ, ਗੁਰਪ੍ਰਰੀਤ ਸਿੰਘ ਸਿੱਧੂ, ਕੁਲਵੰਤ ਸਿੰਘ ਪੰਜਾਵਾ, ਰਾਜਪਾਲ ਿਢੱਲੋ, ਸ਼ਾਲੂ ਕਮਰਾ, ਲਖਮੀਰ ਸਿੰਘ ਝੰਡ ਤੋਂ ਮੁਨੀਮ ਯੂਨੀਅਨ ਦੇ ਪ੍ਰਧਾਨ ਸੰਦੀਪ ਕੁਮਾਰ ਸਮੇਤ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਬਿੱਲਾਂ ਦਾ ਡੱਟ ਕਿ ਵਿਰੋਧ ਕਰਨ ਦਾ ਐਲਾਨ ਕੀਤਾ ਅਤੇ ਬਿੱਲ ਵਾਪਸ ਲੈਣ ਦੀ ਮੰਗ ਕੀਤੀ। ਇਸ ਉਪਰੰਤ ਕਿਸਾਨ ਅਤੇ ਹਮਾਇਤੀ ਜਥੇਬੰਦੀਆਂ ਨੇ ਕੌਮੀ ਸ਼ਾਹ ਮਾਰਗ 9 'ਤੇ ਪੂਰਨ ਤੌਰ ਤੇ ਜਾਮ ਲਾ ਕੇ ਰੱਖਿਆ।