ਭੰਵਰਾ/ਗਿੱਲ, ਸ੍ਰੀ ਮੁਕਤਸਰ ਸਾਹਿਬ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਆਰਡੀਨੈਂਸ ਦੇ ਵਿਰੋਧ 'ਚ ਯੂਥ ਕਾਂਗਰਸ ਪਾਰਟੀ ਨੇ ਕੈਂਡਲ ਰੋਸ ਪ੍ਰਦਰਸ਼ਨ ਕਰਕੇ ਕਾਲੇ ਕਾਨੂੰੂਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇਸ ਦੌਰਾਨ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਸਿਮਰਜੀਤ ਸਿੰਘ ਭੀਨਾ ਬਰਾੜ ਤੇ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਜਸਪ੍ਰਰੀਤ ਸਿੰਘ ਜੱਸਾ ਨੇ ਕਿਹਾ ਜੇਕਰ ਮੋਦੀ ਸਰਕਾਰ ਇਨ੍ਹਾਂ ਬਿੱਲਾਂ ਨੂੰ ਲਾਗੂ ਕਰਨ 'ਚ ਕਾਮਯਾਬ ਹੋ ਗਈ ਤਾਂ ਕਿਸਾਨਾਂ ਨਾਲ ਖੇਤ ਮਜ਼ਦੂਰ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੇ ਅਤੇ ਨਾਲ ਹੀ ਆੜ੍ਹਤੀਆਂ, ਮੁਨੀਮ, ਪੱਲੇਦਾਰ, ਟਰਾਂਸਪੋਟਰ, ਖਾਦ ਅਤੇ ਪੈਸਟੀਸਾਇਡ ਵਿਕਰੇਤਾ, ਖੇਤੀਬਾੜੀ ਲਈ ਵਰਤੇ ਜਾਣ ਵਾਲੇ ਕਹੀ ਤੋਂ ਲੈ ਕੇ ਕੰਬਾਇਨਾਂ ਤੱਕ ਬਣਾਉਣ ਵਾਲੀ ਹਰ ਤਰ੍ਹਾ ਦੀ ਇੰਡਸਟਰੀ ਸਮੇਤ ਸਾਰੇ ਛੋਟੇ ਵੱਡੇ ਵਪਾਰੀ ਅਤੇ ਦੁਕਾਨਦਾਰ ਇਨ੍ਹਾਂ ਕਾਲੇ ਕਾਨੂੰਨ ਦੀ ਭੇਂਟ ਚੜ੍ਹਨਗੇ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਹੁੰਦਾ ਉਦੋ ਤੱਕ ਆਪਣੀ ਲੜਾਈ ਜਾਰੀ ਰੱਖੇਗੀ। ਇਸ ਮੌਕੇ ਗੁਰਬਿੰਦਰ ਕੌਰ ਪਤੰਗਾ, ਅਬਲੂ ਬਰਾੜ ਉਦੇਕਰਨ, ਗੁਰਸੇਵਕ ਕੋਟਲ ਅਬਲੂ, ਨਾਨਕ ਚੰਦ ਮਹਿੰਦਰ, ਅਜੀਤ ਕੰਗ, ਗੁਰਵੰਤ ਸਰਪੰਚ ਚੜ੍ਹੇਵਾਨ, ਮਨਿੰਦਰ ਚੋਪੜਾ, ਦੀਪੂ ਚੋਧਰੀ, ਗੁਰਪ੍ਰਰੀਤ ਲੁਬਾਣਿਆਂ ਵਾਲੀ, ਇੰਦਰ, ਹਰਪ੍ਰਰੀਤ ਲੁਬਾਣਿਆਂ ਵਾਲੀ, ਵੀਰਪਾਲ ਕੌਰ, ਬਲਵਿੰਦਰ ਕੌਰ, ਨੀਤੂ ਸ਼ਰਮਾ, ਬਲਵਿੰਦਰ ਕੌਰ ਹਰਪ੍ਰਰੀਤ ਸਿੰਘ, ਗੁਰਪ੍ਰਰੀਤ ਸਿੰਘ ਰਵੀ ਬੂੜਾ ਗੁਜ਼ਰ, ਸ਼ਿਕੰਦਰ ਰਾਮਗੜੀਆਂ, ਜੱਸਾ ਗਿੱਲ, ਅਰਸ਼ ਬੁੱਟਰ ਅਤੇ ਪਾਰਸ ਸ਼ਰਮਾ ਵੀ ਮੌਜੂਦ ਸੀ।