ਜਗਸੀਰ ਛੱਤਿਆਣਾ/ਦਵਿੰਦਰ ਬਾਘਲਾ, ਦੋਦਾ, ਗਿੱਦੜਬਾਹਾ : ਪੰਜਾਬ ਦੀਆ 31 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਦੀ ਅਗਵਾਈ ਹੇਠ ਦੋਦਾ ਬੱਸ ਸਟੈਂਡ ਤੇੇ ਬੰਦ ਨੂੰ ਸਫਲ ਬਣਾਉਣ ਲਈ ਸੜ੍ਹਕ ਜਾਮ ਕਰਕੇ ਧਰਨਾ ਲਗਾਇਆ ਗਿਆ ਤੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਨਾਲ ਹੀ ਰੇਲ ਰੋਕੂ ਪ੍ਰਰੋਗਰਾਮ ਨੂੰ ਸਫਲ ਬਣਾਉਣ ਲਈ ਕਿਸਾਨਾਂ ਦੇ ਇਕੱਠ ਨੂੰ ਗਿੱਦੜਬਾਹਾ ਲੰਬੀ ਫਾਟਕਾਂ ਤੇ ਪੱੁਜਣ ਦੀ ਅਪੀਲ ਕੀਤੀ। ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਨੇ ਕਿਹਾ ਕਿ ਭਾਜਪਾ -ਅਕਾਲੀ ਗੱਠਜੋੜ ਦੀ ਕੇਂਦਰ ਸਰਕਾਰ ਦੇਸ਼ ਦੇ ਪੈਦਾਵਾਰੀ ਰੁਜ਼ਗਾਰਦਾਤਾ ਖੇੇਤਰ ਖੇਤੀਬਾੜੀ ਦੀਆਂ ਫਸਲਾ ਦੇ ਪ੍ਰਚਲਿਤ ਵੱਡਾ ਫੇਰਬਦਲ 1990-91 ਦੇ ਗੈਟ ਸਮਝੌਤੇ ਡਬਲਯੂ ਟੀਓ ਦੀਆਂ ਨਿੱਜੀਕਰਨ, ਉਦਾਰੀਕਰਨ ਸੰਸਾਰੀ ਨੀਤੀਆਂ ਨੂੰ ਅੱਗੇ ਵਧਾਉਂਦੇ ਹੋਏ ਤਿੰਨ ਖੇਤੀ ਵਿਰੋਧੀ ਆਡੀਨੈਂਸ 5 ਜੂਨ 2020 ਨੂੰ ਜੁਬਾਨੀ ਵੋਟਾਂ ਰਾਹੀਂ ਪਾਸ ਕਰਕੇ ਅਤੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੀ ਗਲਤ ਵਰਤੋਂ ਕਰਕੇ ਅਤੇ ਕੋਰੋਨਾ ਬਿਮਾਰੀ ਦਾ ਆੜ ਹੇਠ ਲਾਗੂ ਕਰਕੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ, ਜਿਸ ਨੂੰ ਵਾਪਸੀ ਤੱਕ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਭਾਵੇਂ ਕੋਈ ਵੀ ਕੁਰਬਾਨੀ ਕਰਨੀ ਪਵੇ। ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਕੋਟਲੀ ਤੇ ਗੁਰਭਗਤ ਸਿੰਘ ਭਲਾਈਆਣਾ ਨੇ ਕਿਹਾ ਕਿ ਮੰਡੀਕਰਨ ਢਾਂਚੇ ਦਾ ਮੁਕੰਮਲ ਕੰਟਰੋਲ ਵੱਡੇ ਵਪਾਰੀਆਂ ਦੇਸੀ, ਵਿਦੇਸ਼ੀ ਕਾਰਪੋਰੇਟਾਂ ਨੂੰ ਸੌਂਪਣ ਵਾਲੇ ਇਹ ਤਿੰਨ ਖੇਤੀ ਆਰਡੀਨੈਂਸਾਂ ਖ਼ਿਲਾਫ਼ ਪੰਜਾਬ, ਹਰਿਆਣਾ ਦੇ ਸਿੱਧੇਮਾਰ ਹੇਠ ਆਉਂਦੇ ਕਿਸਾਨਾਂ, ਮਜ਼ਦੂਰਾਂ, ਪੱਲੇਦਾਰਾਂ, ਖਰੀਦ ਏਜੰਸੀਆਂ ਦੇ ਮੁਲਾਜ਼ਮਾਂ, ਮੰਡੀ ਮਜ਼ਦੂਰਾਂ ਦੀਆਂ ਸਮੂਹ ਜਥੇਬੰਦੀਆਂ ਅਤੇ ਇਨਕਲਾਬੀ ਜਮਹੂਰੀ ਹਲਕਿਆਂ 'ਚ ਜੋਰਦਾਰ ਵਿਰੋਧ ਵਿੱਿਢਆ ਹੋਇਆ ਹੈ, ਉਨ੍ਹਾਂ ਕਿਹਾ ਕਿ ਸਾਡੇ ਮੁਲਕ ਅੰਦਰ ਕਿਸਾਨੀ ਦੀ ਹਾਲਤ ਬੇਹੱਦ ਮੰਦੀ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਖੇਤੀ ਚਿਰਾਂ ਤੋਂ ਘਾਟੇ ਦਾ ਸੌਦਾ ਬਣੀ ਹੋਈ ਹੈ ਪਰ ਹੋਰ ਕੋਈ ਬਦਲ ਨਾ ਹੋਣ ਕਰਕੇ ਪਿੰਡਾਂ ਦਾ ਵੱਡਾ ਹਿੱਸਾ ਅੱਜ ਵੀ ਇਸ ਧੰਦੇ ਨਾਲ ਬੱਝਾ ਹੋਇਆ ਹੈ। ਖੇਤਾਂ ਅੰਦਰ ਹੁਣ ਖੁਸ਼ਹਾਲੀ ਨਹੀਂ ਖੁਦਕੁਸ਼ੀਆਂ ਦੀਆਂ ਫਸਲਾਂ ੳੱੁਗ ਰਹੀਆਂ ਹਨ, ਇਸ ਕਰਕੇ ਹੋਰ ਸਾਰੇ ਧੰਦੇ ਅਤੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ ਅਤੇ ਘਾਟੇ ਦਾ ਸ਼ਿਕਾਰ ਹੋ ਰਹੇ ਹਨ, ਖੋਤੀ ਨਾਲ ਜੁੜੇ ਬੇਜ਼ਮੀਨੇ ਕਿਸਾਨ, ਮਜ਼ਦੂਰਾਂ ਦੀ ਆਬਾਦੀ ਦੀ ਘਟੀ ਖਰੀਦ ਸ਼ਕਤੀ ਨਾਲ ਹੀ ਬੇਰੁਜਗਾਰੀ ਫੈਲੀ ਹੋਈ ਹੈ। ਉਨ੍ਹਾ ਕਿਹਾ ਕਿ ਅੱਜ ਲੇੜ ਹੈ ਦੇਸ਼ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਦੀ ਤਾਂ ਜੋ ਦੇਸ਼ ਨੂੰ ਤਰੱਕੀ ਵੱਲ ਲਿਜਾਇਆ ਜਾ ਸਕੇ।