ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਗੁਰੂ ਨਾਨਕ ਕਾਲਜ, ਸ੍ਰੀ ਮੁਕਤਸਰ ਸਾਹਿਬ ਬੀਐਸਸੀ ਬਾਇਓ ਟੈਕਨੋਲੋਜੀ ਸਮੈਸਟਰ ਪੰਜਵਾ ਦਾ ਨਤੀਜਾ ਪਿਛਲੇ ਸਾਲ ਵਾਂਗ ਇਸ ਵਾਰ ਵੀ 100 ਪ੍ਰਤੀਸ਼ਤ ਰਿਹਾ। ਬੀਐਸਸੀ ਬਾਇਓਟੈਕ ਸਮੈਸਟਰ ਪੰਜਵੇਂ ਵਿੱਚੋਂ ਰੁਪਿੰਦਰ ਕੌਰ ਸਪੁੱਤਰੀ ਮੰਗਤ ਸਿੰਘ ਨੇ 91.4 ਪ੍ਰਤੀਸ਼ਤ ਅੰਕ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚੋਂ ਨੌਵਾਂ ਅਤੇ ਕਾਲਜ ਵਿਚੋਂ ਪਹਿਲਾ, ਰਮਨਦੀਪ ਕੌਰ ਸਪੁੱਤਰੀ ਬੂਟਾ ਸਿੰਘ ਨੇ 90 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਅਤੇ ਅਰਸ਼ਪ੍ਰਰੀਤ ਕੌਰ ਸਪੁੱਤਰੀ ਦਿਲਬਾਗ ਸਿੰਘ ਨੇ 87.2 ਪ੍ਰਤੀਸ਼ਤ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਰਾਪਤ ਕੀਤਾ। ਕਾਲਜ ਪਿ੍ਰੰਸੀਪਲ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਸੰਸਥਾ ਨੂੰ ਅਜਿਹੇ ਵਿਦਿਆਰਥੀਆਂ ਤੇ ਫਖਰ ਮਹਿਸੂਸ ਹੁੰਦਾ ਹੈ ਅਤੇ ਇਹ ਵਿਦਿਆਰਥੀ ਦੂਜਿਆਂ ਵਿਦਿਆਰਥੀਆਂ ਲਈ ਪ੍ਰਰੇਰਨਾ ਦਾ ਸ੍ਰੋਤ ਵੀ ਬਣਦੇ ਹਨ। ਇਸ ਸ਼ਾਨਦਾਰ ਪ੍ਰਰਾਪਤੀ 'ਤੇ ਕਾਲਜ ਦੇ ਸਥਾਨਕੀ ਪ੍ਰਬੰਧਕੀ ਕਮੇਟੀ ਦੇ ਵਧੀਕ ਸਕੱਤਰ ਸਰੂਪ ਸਿੰਘ ਨੰਦਗੜ੍ਹ ਨੇ ਵਿਭਾਗ ਦੇ ਮੁਖੀ ਮਿਸਿਜ਼ ਆਰਤੀ ਸ਼ਰਮਾ, ਵਿਦਿਆਰਥੀ, ਉਨ੍ਹਾਂ ਦੇ ਮਾਪਿਆਂ ਤੇ ਸੰਬਧਿਤ ਵਿਭਾਗ ਨੂੰ ਵਧਾਈ ਦਿੱਤੀ।