ਜਗਸੀਰ ਛੱਤਿਆਣਾ, ਗਿੱਦੜਬਾਹਾ : ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ, ਵੱਲੋਂ ਕੇਂਦਰ ਸਰਕਾਰ ਵੱਲੋਂ ਭੇਜੇ ਜਾ ਰਹੇ ਫੰਡਾਂ ਨਾਲ ਮਗਨਰੇਗਾ ਅਧੀਨ ਮਜ਼ਦੂਰਾਂ ਕੋਲੋਂ ਕੰਮ ਕਰਵਾ ਕਿ ਪੇਂਡੂ ਖੇਤਰਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਬੀਡੀਪੀਓ ਗਿੱਦੜਬਾਹਾ ਸੁਰਜੀਤ ਕੌਰ ਸਿੱਧੂ ਨੇ ਦੱਸਿਆ ਕਿ ਕਿ ਬਲਾਕ ਗਿੱਦੜਬਾਹਾ ਅਧੀਨ ਕੁਝ 55 ਪੰਚਾਇਤਾਂ ਆਉਂਦੀਆਂ ਹਨ ਤੇ ਇਨ੍ਹਾਂ 55 ਪਿੰਡਾਂ ਲਈ ਮਗਨਰੇਗਾ ਵੱਲੋਂ 13 ਗਰਾਮ ਰੋਜਗਾਰ ਸਹਾਇਕ ਲਗਾਏ ਗਏ ਹਨ। ਜਦ ਕਿ 3 ਜੇਈ ਜਿਲ੍ਹਾ ਹੈਡਕੁਆਟਰ ਤੇ ਹਰਪ੍ਰਰੀਤ ਸ਼ਰਮਾ ਹਨ ਤੇ ਬਲਾਕ ਗਿੱਦੜਬਾਹਾ ਦੇ ਬੀਡੀਪੀਓ ਸੁਰਜੀਤ ਕੌਰ ਸਿੱਧੂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਨੇ ਵਧੀਕ ਡਿਪਟੀ ਕਮਿਸਨਰ (ਵਿ) ਗੁਰਬਿੰਦਰ ਸਿੰਘ ਸਰਾਓਂ ਦੇ ਦੇਖ-ਰੇਖ ਹੇਠ ਇਹ ਸਾਰਾ ਕੰਮ-ਕਾਜ ਕਰਵਾਇਆ ਜਾ ਰਿਹਾ ਹੈ ਅਤੇ ਮਗਨਰੇਗਾ ਸਕੀਮ ਅਧੀਨ ਮਜ਼ਦੂਰਾਂ ਕੋਲੋਂ ਕੰਮ ਕਰਵਾ ਕੇ ਪਿੰਡਾਂ ਵਿਚ ਪਾਰਕ ਬਣਾਏ ਜਾ ਰਹੇ ਹਨ ਤੇ ਸਕੂਲਾਂ ਆਦਿ ਵਿਚ ਗਰਾਊਂਡ ਅਤੇ ਸਮਾਰਟ ਕਲਾਸਾਂ ਅਤੇ ਵਾਲੀਬਾਲ ਗਰਾਊਂਡ ਆਦਿ ਉਸਾਰੀ ਕੀਤੀ ਜਾ ਰਹੀ ਹੈ। ਪੇਂਡੂ ਜਲ ਘਰਾਂ ਦੀ ਸਾਫ-ਸਫਾਈ ਵੀ ਮਗਨਰੇਗਾ ਵੱਲੋਂ ਕਰਵਾਈ ਜਾ ਰਹੀ ਹੈ। ਸੜਕਾਂ ਦੇ ਆਸੇ-ਪਾਸੇ ਦੀ ਸਫਾਈ ਅਤੇ ਰੇਲਵੇ ਲਾਇਨਾਂ ਦਾ ਆਲਾ ਦੁਆਲਾ ਵੀ ਸਾਫ ਕਰਵਾਇਆ ਜਾ ਰਿਹਾ ਹੈ। ਵਾਤਾਵਰਨ ਨੂੰ ਸਾਫ-ਸੁਥਰਾ ਤੇ ਹਰਿਆ-ਭਰਿਆ ਬਨਾਉਣ ਲਈ ਇਨ੍ਹਾਂ ਸਾਰੇ ਹੀ 55 ਪਿੰਡਾਂ ਵਿਚ 550 ਬੂਟੇ ਵੀ ਲਗਵਾਏ ਗਏ ਹਨ ਤੇ ਇਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਵੀ ਮਗਨਰੇਗਾ ਕਾਮਿਆਂ ਵੱਲੋਂ ਕੀਤੀ ਜਾ ਰਹੀ ਹੈ।