ਸੁਖਦੀਪ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ : ਅਖਿਲ ਭਾਰਤੀ ਵਾਲਮੀਕ ਮਹਾਂ ਪੰਚਾਇਤ ਪੰਜਾਬ ਦੀ ਇਕ ਅਹਿਮ ਮੀਟਿੰਗ ਸੂਬਾ ਸਕੱਤਰ ਕੈਪਟਨ ਬਾਗ ਸਿੰਘ ਦੀ ਅਗਵਾਈ 'ਚ ਸ੍ਰੀ ਮੁਕਤਸਰ ਸਾਹਿਬ ਵਿਖੇ ਕੈਪਟਨ ਜਸਵਿੰਦਰ ਸਿੰਘ ਦੇ ਗ੍ਹਿ ਵਿਖੇ ਹੋਈ। ਮੀਟਿੰਗ 'ਚ ਜਥੇਬੰਦੀ ਦੇ ਸੂਬਾਈ ਪ੍ਰਧਾਨ ਦੀਦਾਰ ਸਿੰਘ ਸੰਧੂ ਉਚੇਚੇ ਤੌਰ 'ਤੇ ਸ਼ਾਮਿਲ ਹੋਏ। ਸੰਧੂ ਨੇ ਬੋਲਦਿਆਂ ਕਿਹਾ ਕਿ ਵਾਲਮੀਕਿ ਮਜ੍ਹਬੀ ਸਿੱਖ ਭਾਈਚਾਰੇ ਦੇ ਲੋਕ ਇਕ ਪਲੇਟ ਫਾਰਮ ਤੇ ਇਕੱਠੇ ਹੋਣ। ਉਨ੍ਹਾਂ ਕਿਹਾ ਕਿ ਜ਼ਹਿਰਲੀ ਸ਼ਰਾਬ ਵੇਚਣ ਵਾਲਿਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਪੀਣ ਕਰ ਕੇ ਹੋਈਆਂ ਮੌਤਾਂ ਲਈ ਜਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਵਾਸਤੇ ਜਥੇਬੰਦੀ ਸੰਘਰਸ਼ ਕਰੇਗੀ। ਉਨ੍ਹਾਂ ਕਿਹਾ ਕਿ ਕੁਝ ਲੋਕ ਸਮਾਜਿਕ ਪ੍ਰਰੀਵਰਤਣ ਲਿਆਉਣ ਦੀ ਬਜਾਏ ਆਪਣੇ ਪਰਿਵਾਰਾਂ ਦਾ ਪ੍ਰਰੀਵਰਤਨ ਕਰ ਰਹੇ ਹਨ। ਇਸਤੋਂ ਉਪਰੰਤ ਜਥੇਬੰਦੀ ਦੀ ਚੋਣ ਕੀਤੀ ਗਈ, ਜਿਸ ਵਿੱਚ ਕੈਪਟਨ ਜਸਵਿੰਦਰ ਸਿੰਘ ਨੂੰ ਸਕੱਤਰ ਜਨਰਲ, ਵੀਰ ਸਿੰਘ ਚੜ੍ਹੇਵਾਨ ਨੂੰ ਜਨਰਲ ਸਕੱਤਰ ਪੰਜਾਬ ਅਤੇ ਕੈਪਟਨ ਬਾਗ ਸਿੰਘ ਸੂਬਾ ਸਕੱਤਰ ਚੁਣੇ ਗਏ।