ਅਮਨਦੀਪ ਮਹਿਰਾ, ਮਲੋਟ : ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਬੀਤੇ ਹਫ਼ਤੇ 31 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਸੀ ਅਤੇ ਐਤਵਾਰ ਨੂੰ ਜਰੂਰਤਮੰਦ ਗਰਭਵਤੀ ਅੌਰਤਾਂ ਨੂੰ ਪੌਸ਼ਟਿਕ ਆਹਾਰ ਵੰਡ ਕੇ ਅਵਤਾਰ ਮਹੀਨੇ ਦੀ ਖੁਸ਼ੀ ਸਾਂਝੀ ਕੀਤੀ ਗਈ। ਜਾਣਕਾਰੀ ਦਿੰਦਿਆਂ ਬਲਾਕ ਮਲੋਟ ਦੇ ਜਿੰਮੇਵਾਰਾਂ ਰਮੇਸ਼ ਠਕਰਾਲ ਇੰਸਾਂ, ਸੱਤਪਾਲ ਇੰਸਾਂ, ਪ੍ਰਦੀਪ ਇੰਸਾਂ, ਸੇਵਾਦਾਰ ਸ਼ੰਕਰ ਇੰਸਾਂ, ਰਿੰਕੂ ਬੁਰਜਾਂ ਇੰਸਾਂ ਨੇ ਦੱਸਿਆ ਕਿ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ 'ਚ ਪ੍ਰਵੀਨ ਰਾਣੀ ਇੰਸਾਂ ਪਤਨੀ ਰਾਜ ਕੁਮਾਰ ਇੰਸਾਂ (ਰਾਜੂ) ਦੇ ਸਹਿਯੋਗ ਨਾਲ 11 ਲੋੜਵੰਦ ਗਰਭਵਤੀ ਅੌਰਤਾਂ ਨੂੰ ਪੌਸ਼ਟਿਕ ਆਹਾਰ ਵੰਡਿਆ ਗਿਆ। ਪੌਸ਼ਟਿਕ ਆਹਾਰ ਵੰਡਣ ਦੀ ਸ਼ੁਰੂਆਤ ਜ਼ਿਲ੍ਹਾ ਸੁਜਾਨ ਭੈਣ ਅਮਰਜੀਤ ਕੌਰ ਇੰਸਾਂ, ਬਲਾਕ ਮਲੋਟ ਦੀਆਂ ਸੁਜਾਨ ਭੈਣਾਂ ਦੀ ਜਿੰਮੇਵਾਰ ਭੈਣ ਕਾਨਤਾ ਸ਼ਰਮਾ ਇੰਸਾਂ, ਸੁਜਾਨ ਭੈਣਾਂ ਆਗਿਆ ਕੌਰ ਇੰਸਾਂ, ਨਗਮਾ ਇੰਸਾਂ ਤੇ ਸੇਵਾਦਾਰ ਭੈਣ ਊਸ਼ਾ ਰਾਣੀ ਇੰਸਾਂ ਨੇ ਕੀਤੀ। ਉਨ੍ਹਾਂ ਦੱਸਿਆ ਕਿ ਪਵਿੱਤਰ ਅਵਤਾਰ ਮਹੀਨੇ ਦੇ ਸਬੰਧ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਧ ਚੜ੍ਹ ਕੇ ਪੌਦੇ ਲਗਾ ਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਪੌਦੇ ਲਗਾਉਣ ਸਬੰਧੀ ਤਿਆਰੀਆਂ ਵੀ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅਗਸਤ 2019 'ਚ ਵੀ ਸਾਧ-ਸੰਗਤ ਵੱਲੋਂ ਲਗਭਗ 6 ਹਜ਼ਾਰ ਪੌਦੇ ਲਗਾਏ ਗਏ ਸਨ ਅਤੇ ਇਸ ਵਾਰ ਵੀ ਵੱਧ ਚੜ੍ਹ ਕੇ ਪੌਦੇ ਲਗਾਏ ਜਾਣਗੇ। ਇਸ ਮੌਕੇ ਰਘੂਨਾਥ ਸ਼ਰਮਾ ਇੰਸਾਂ, ਟੀਟਾ ਸੱਚਦੇਵਾ ਇੰਸਾਂ ਤੇ ਵਿਜੈ ਇੰਸਾਂ ਮੌਜੂਦ ਸਨ।