ਵਰਿੰਦਰ ਬੱਬੂ, ਪੰਨੀ ਵਾਲਾ ਫੱਤਾ : ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਰਹਿਨੁਮਾਈ ਹੇਠ ਅਮਨਪ੍ਰਰੀਤ ਸਿੰਘ ਭੱਟੀ ਦੇ ਯਤਨਾ ਸਦਕਾ ਪਿੰਡ ਖੁੰਡੇ ਹਲਾਲ ਦੇ ਸਰਪੰਚ ਹੰਸਾ ਸਿੰਘ ਦੀ ਉੱਚੀ ਸੋਚ ਸਦਕਾ ਵਿਕਾਸ ਕਾਰਜਾਂ ਦਾ ਉਦਘਾਟਨ ਨੀਂਹ ਪੱਥਰ ਰੱਖ ਕੇ ਕੀਤਾ ਗਿਆ। ਸਰਪੰਚ ਹੰਸਾ ਸਿੰਘ ਨੇ ਦੱਸਿਆ ਪਿੰਡ ਵਿੱਚ ਇੱਕ ਪੰਚਾਇਤ ਘਰ, ਸਮਸ਼ਾਨਘਾਟ ਦੀ ਭੱਠੀ, ਦੋ ਧਰਮਸ਼ਾਲਾ, ਗਲੀਆਂ ਤੇ ਨਾਲੀਆਂ ਪੱਕੇ ਕਰਨ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਹੰਸਾ ਸਿੰਘ ਨੇ ਆਖਿਆ ਕਿ ਪੰਚਾਇਤ ਦਾ ਸੁਪਨਾ ਹੈ ਕਿ ਪਿੰਡ ਖੁੰਢੇ ਹਲਾਲ ਵਿਕਾਸ ਪੱਖੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚੋਂ ਪਹਿਲਾ ਸੁੰਦਰ ਪਿੰਡ ਬਣੇ। ਇਸ ਮੌਕੇ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ, ਤੇਜ ਕੌਰ ਬਲਾਕ ਸੰਮਤੀ ਮੈਂਬਰ, ਗੁਰਦੀਪ ਕੌਰ ਮੈਂਬਰ ਪੰਚਾਇਤ, ਕੁਲਵੰਤ ਸਿੰਘ, ਗੁਰਦੇਵ ਸਿੰਘ, ਜਗਮੀਤ ਸਿੰਘ, ਬੁੱਧ ਰਾਮ, ਹਰਪਾਲ ਸਿੰਘ, ਜਸਵਿੰਦਰ ਕੌਰ, ਮਨਪ੍ਰਰੀਤ ਕੌਰ, ਕੁਲਵਿੰਦਰ ਕੌਰ ਹਾਜ਼ਰ ਸਨ। ਇਸ ਮੌਕੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਡਿਸਟੈਂਸ ਦਾ ਪੂਰਾ ਧਿਆਨ ਰੱਖਿਆ ਗਿਆ।