ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਵਣ ਰੇਂਜ ਦਫਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਹਰਦੀਪ ਸਿੰਘ ਹੁੰਦਲ ਨੇ ਰੇਂਜ ਅਫਸਰ ਵਜੋਂ ਅਹੁਦਾ ਸੰਭਾਲਿਆ। ਇਸ ਸਮੇਂ ਸਮੁੱਚੇ ਸਟਾਫ ਵਲੋਂ ਅਹੁਦਾ ਸੰਭਾਲਣ ਸਮੇਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਨਿੱਘਾ ਸਵਾਗਤ ਕੀਤਾ। ਨਵ-ਨਿਯੁਕਤ ਰੇਂਜ ਅਫਸਰ ਹਰਦੀਪ ਸਿੰਘ ਹੁੰਦਲ ਨੇ ਆਖਿਆ ਕਿ ਆਪਣੀ ਡਿਊਟੀ ਤਨਦੇਹੀ ਨਾਲ ਕਰਨਗੇ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਹਰਿਆਲੀ ਮੁਹਿੰਮ ਤਹਿਤ ਹਰ ਘਰ ਤੱਕ ਪਹੁੰਚਾਉਣ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਮੈਪ ਅੱਪ (ਸਬ-ਮਿਸਨ ਐਗਰੋ ਫਰੈਸਿਟੀ) ਸਕੀਮ ਅਧੀਨ ਵਣ ਰੇਂਜ ਸ੍ਰੀ ਮੁਕਤਸਰ ਸਾਹਿਬ ਨੂੰ 20000 ਹਜਾਰ ਕਲੋਨ ਸਫੈਦਾ, 5000 ਕਲੋਨ ਟਾਹਲੀ ਅਤੇ 2000 ਬਰਮਾਂ ਡੇਕ ਕਾਰਨਾਂ ਮੁਫਤ ਦਿੱਤੇ ਜਾ ਰਹੇ ਹਨ। ਕਿਸਾਨ ਵੀਰ ਇਸ ਸਕੀਮ ਦਾ ਲਾਭ ਜਰੂਰ ਉਠਾਉਣ ਅਤੇ ਇਸਤੋਂ ਇਲਾਵਾ ਜੋ ਕਿਸਾਨ ਇਸ ਸਕੀਮ ਅਧੀਨ ਆਪਣੇ ਖੇਤ 'ਚ ਪੌਦੇ ਲਗਾਵੇਗਾ ਉਸ ਨੂੰ ਇਨ੍ਹਾਂ ਪੌਦਿਆਂ ਦੀ ਸਾਂਭ ਸੰਭਾਲ ਲਈ 35 ਰੁਪਏ ਸਬਸਿਡੀ ਵਜੋਂ ਪ੍ਰਤੀ ਪੌਦਾ ਦਿੱਤੇ ਜਾਣਗੇ ਜੋ ਪਹਿਲੇ ਸਾਲ 14 ਰੁਪਏ ਬਾਕੀ ਤਿੰਨ ਸਾਲ 7-7 ਰੁਪਏ ਵਿਭਾਗ ਵੱਲੋਂ ਦਿੱਤੇ ਜਾਣੇ ਹਨ। ਇਸ ਸਮੇਂ ਬਲਾਕ ਅਫਸਰ ਚਮਕੌਰ ਸਿੰਘ ਸੰਧੂ, ਗੁਰਵਿੰਦਰ ਸਿੰਘ ਸੰਧੂ, ਵਣ ਗਾਰਡ ਗੁਰਮੀਤ ਸਿੰਘ ਕਾਕਾ, ਅੰਗਰੇਜ ਸਿੰਘ , ਅਕਾਸਦੀਪ ਸਿੰਘ, ਵਿਕਰਮਪਾਲ, ਮਨਜਿੰਦਰ ਸਿੰਘ ਰਵਿੰਦਰ ਸਿੰਘ, ਮਨਜਿੰਦਰ ਸਿੰਘ, ਗੁਰਸੇਵਕ ਸਿੰਘ ਕਲਕ, ਕਰਮਜੀਤ ਕੌਰ, ਸੁਖਦੀਪ ਕੌਰ, ਰੀਮਾਂ ਕੌਰ, ਗੁਰਪ੍ਰਰੀਤ ਕੌਰ ਹਾਜ਼ਰ ਸਨ।