ਜਗਸੀਰ ਛੱਤਿਆਣਾ/ ਦਵਿੰਦਰ ਬਾਘਲਾ, ਗਿੱਦੜਬਾਹਾ/ਦੋਦਾ : ਹਲਕਾ ਗਿੱਦੜਬਾਹਾ ਦੇ ਪਿੰਡ ਕੋਠੇ ਅਮਨਗੜ੍ਹ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੀ ਮੀਟਿੰਗ ਹੋਈ, ਇਸ ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਫਰੀਦਕੋਟ ਦੇ ਜਿਲ੍ਹਾ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸਬੰਧੀ ਵਿਚਾਰਾਂ ਕਰਨ ਉਪਰੰਤ ਇਕਾਈ ਦੀ ਚੋਣ ਵੀ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਗਮਦੂਰ ਸਿੰਘ ਬਾਗੀ ਨੂੰ ਪ੍ਰਧਾਨ, ਗੁਰਮੁੱਖ ਸਿੰਘ ਨੂੰ ਮੀਤ ਪ੍ਰਧਾਨ ਮੱਖਣ ਸਿੰਘ ਨੂੰ ਜਰਨਲ ਸਕੱਤਰ ਇਕਬਾਲ ਸਿੰਘ ਨੂੰ ਖਜ਼ਾਨਚੀ ਅਤੇ ਹਰਜਿੰਦਰ ਸਿੰਘ ਬੋਹੜ ਸਿੰਘ, ਹਰਨੇਕ ਸਿੰਘ ਅਤੇ ਦਰਸ਼ਨ ਸਿੰਘ ਦੀ ਚੋਣ ਕੀਤੀ ਗਈ। ਇਸ ਮੌਕੇ ਮਲਕੀਤ ਸਿੰਘ ਥਾਂਦੇਵਾਲਾ ਦਾ ਯੂਨੀਅਨ ਦੀ ਮੈਂਬਰਸ਼ਿਪ ਲੈਣ ਤੇ ਧੰਨਵਾਦ ਕੀਤਾ। ਅੰਗਰੇਜ਼ ਸਿੰਘ ਰੋੜੀਕਪੂਰਾ ਨੇ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਬੁਲਾਰੇ ਬੇਅੰਤ ਸਿੰਘ ਸਿੱਧੂ ਰਾਗੀ ਰਾਮੇਆਣਾ ਨੇ ਕਿਸਾਨਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਕੇਂਦਰ ਦੀ ਸਰਕਾਰ ਵੱਲੋਂ ਤਿੰਨ ਕਿਸਾਨ ਵਿਰੋਧੀ ਆਰਡੀਨੈਸ ਪਾਸ ਕੀਤੇ ਜਾ ਰਹੇ ਹਨ ਉਹ ਕਿਸਾਨੀ ਨੂੰ ਨਿਘਾਰ ਵੱਲ ਲੈ ਕੇ ਜਾਣਗੇ ਕਿਸਾਨ ਪਹਿਲਾ ਹੀ ਆਥਿਕ ਮੰਦਹਾਲੀ ਕਰਕੇ ਖੁਦਕਸ਼ੀਆਂ ਦਾ ਰਾਹ ਫੜੀ ਬੈਲਾ ਹੈ ਇਨ੍ਹਾਂ ਆਰਡੀਨੈਸ ਨੜਾਲ ਕਿਸਾਨਾਹ ਦੀਆਂ ਫਸਲਾਂ ਰੁਲਣਗੀਆਂ ਕਿਸਾਨੀ ਸੰਕਟ ਵਧੇਗਾ ਇਸ ਲਈ ਅੱਜ ਸਮੇ ਦੀ ਮੁੱਖ ਲੋੜ ਹੈ ਕਿਸਾਨਾ ਨੂੰ ਜੱਥੇਬੰਦ ਹੋ ਕੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਦੇ ਰਾਹ ਤੇ ਤੁਰਨ ਦੀ ਤਾਂ ਜੋ ਸਮੇ ਦੀਆਂ ਸਰਕਾਰਾਂ ਕਿਸਾਨ ਵਿਰੋਧੀ ਫੈਸਲਾ ਲੇਣ ਤੋਂ ਗੁਰੇਜ਼ ਕਰਨ।