ਵਰਿੰਦਰ ਬੱਬੂ, ਪੰਨੀਵਾਲਾ ਫੱਤਾ : ਪੰਜਾਬ ਸਰਕਾਰ ਵੱਲੋ ਕੋਵਿਡ 19 ਸਬੰਧੀ ਚਲਾਏ ਜਾ ਰਹੇ ਮਿਸ਼ਨ ਫਤਹਿ ਅਧੀਨ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਦੀਆਂ ਹਦਾਇਤਾਂ ਅਨੁਸਾਰ ਡਾ. ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫਸਰ ਸੀਐਚਸੀ ਆਲਮਵਾਲਾ ਦੇ ਦਿਸ਼ਾ ਨਿਰਦੇਸ਼ ਹੇਠ ਡਾ. ਅੰਮਿ੍ਤਪਾਲ ਕੌਰ ਤੇ ਡਾ.ਸਿੰਪਲ ਕੁਮਾਰ ਮੈਡੀਕਲ ਅਫਸਰ ਦੀ ਅਗਵਾਈ ਅਧੀਨ ਡਾ. ਅਰਪਣ ਸਿੰਘ ਨੋਡਲ ਅਫਸਰ ਦੀ ਦੇਖਰੇਖ ਹੇਠ ਕੋਰੋਨਾ ਪਾਜ਼ੇਟਿਵ ਅੌਰਤ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆ ਤੇ ਉਨ੍ਹਾਂ ਦੇ ਆਸ ਪਾਸ ਰਹਿਣ ਵਾਲੇ 34 ਵਿਅਕਤੀਆਂ ਦੇ ਸੀਐਚਸੀ ਆਲਮਵਾਲਾ ਵਿਖੇ ਸੈਂਂਪਲ ਲਏ ਗਏ।.ਜਾਣਕਾਰੀ ਦਿੰਦੇ ਹੋਏ ਡਾ. ਅਰਪਣ ਸਿੰਘ ਨੇ ਦੱਸਿਆ ਕਿ ਜਦੋ ਵੀ ਕੋਈ ਵਿਅਕਤੀ ਪਾਜ਼ੇਟਿਵ ਆ ਜਾਂਦਾ ਹੈ ਤਾਂ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਉਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਤੋ ਇਲਾਵਾ ਉਸਦੇ ਸੰਪਰਕ 'ਚ ਆਉਣ ਵਾਲੇ ਵਿਅਕਤੀ ਦਾ ਪਤਾ ਲਗਾ ਕਿ ਉਨ੍ਹਾਂ ਦੇ ਸੈਂਪਲ ਕਰਵਾਏ ਜਾਂਦੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਇਸ ਵਿਅਕਤੀ ਤੋ ਕੋਈ ਹੋਰ ਵਿਅਕਤੀ ਪ੍ਰਭਾਵਿਤ ਤਾਂ ਨਹੀ ਹੋਇਆ।.ਇਹ ਸੈਂਪਲ ਡਾ. ਇਕਬਾਲ ਸਿੰਘ ਐਮਓ ਦੀ ਨਿਗਾਰਨੀ ਹੇਠ ਬਣਾਈ ਗਈ ਟੀਮ ਜਿਸ 'ਚ ਸੁਨੀਤਾ ਰਾਣੀ, ਸੁਖਮਨਦੀਪ ਕੌਰ, ਸੁਮਨ, ਮਨਦੀਪ ਕੌਰ, ਰੋਹਤਾਸ ਬਿੱਟੂ, ਮਨਜੀਤ ਕੌਰ, ਦੇਵਰਾਜ, ਰੋਹਿਤ ਕੁਮਾਰ ਵੱਲੋ ਲਏ ਗਏ। ਗੁਰਵਿੰਦਰ ਸਿੰਘ ਸਿਹਤ ਇੰਸਪੈਕਟਰ ਦੀ ਨਿਗਰਾਨੀ ਹੇਠ ਰਵਿੰਦਰ ਕੁਮਾਰ, ਰਵੀਦਾਸ, ਗੁਰਪ੍ਰਰੀਤ ਝੋਰੜ, ਗੁਰਪ੍ਰਰੀਤ ਭੰਗਚੜ੍ਹੀ ਵੱਲੋ ਮਰੀਜਾਂ ਦਾ ਆਫ ਲਾਇਨ ਤੇ ਆਨ ਲਾਇਨ ਡਾਟਾ ਭਰਿਆ ਗਿਆ। ਉਨ੍ਹਾਂ ਦੱਸਿਆ ਕਿ ਰਾਕੇਸ਼ ਗਿਰਧਰ, ਸੁਖਜੀਤ ਸਿੰਘ ਆਲਮਵਾਲਾ, ਰਾਜਪਾਲ ਤੇ ਨਵਜੀਤ ਮੱਕੜ ਵੱਲੋ ਵੀ ਇਸ ਦੌਰਾਨ ਆਪਣੀਆਂ ਡਿਊਟੀਆਂ ਨਿਭਾਈਆਂ ਗਈਆਂ।