ਵਿਕਾਸ ਭਾਰਦਵਾਜ, ਮੰਡੀ ਬਰੀਵਾਲਾ : ਸੀਬੀਐਸਈ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ 'ਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਡਾਹਰ ਕਲਾਂ ਦੇ ਵਿਦਿਆਰਥੀਆਂ ਨੇ ਮੱਲਾਂ ਮਾਰਦਿਆਂ ਇਲਾਕੇ ਭਰ 'ਚ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ। ਸਕੂਲ ਮੁੱਖੀ ਨਵਦੀਪ ਕੌਰ ਟੁਰਨਾ ਨੇ ਦੱਸਿਆ ਕਿ ਪਹਿਲੀ ਪੁਜੀਸ਼ਨ ਅਨਰੀਤ ਸਿੰਘ ਜਿਸ ਨੇ 94.2 ਪ੍ਰਤੀਸ਼ਤ ਅੰਕ ਪ੍ਰਰਾਪਤ ਕੀਤੇ, ਜਸਨਪ੍ਰਰੀਤ ਕੌਰ ਨੇ 92.8 ਪ੍ਰਤੀਸ਼ਤ, ਖੁਸ਼ਪ੍ਰਰੀਤ ਸਿੰਘ ਨੇ 92.8 ਪ੍ਰਤੀਸ਼ਤ, ਗੁਰਸਿਮਰਨ ਸਿੰਘ ਨੇ 92.2 ਪ੍ਰਤੀਸ਼ਤ, ਸਿਮਰਪ੍ਰਰੀਤ ਕੌਰ ਨੇ 91.6 ਪ੍ਰਤੀਸ਼ਤ, ਸਿਮਰਨਪ੍ਰਰੀਤ ਕੌਰ ਨੇ 91.4 ਪ੍ਰਤੀਸ਼ਤ ਅਤੇ ਦਪਿੰਦਰ ਸਿੰਘ ਨੇ 90.8 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਦਾ ਹੀ ਨਹੀਂ ਸਗੋਂ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਮੁਖੀ ਨਵਦੀਪ ਕੌਰ ਟੁਰਨਾ ਸਾਰੇ ਹੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ।