ਸੁਖਦੀਪ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ : ਪਿੰਡ ਥਾਂਦੇਵਾਲਾ ਦੇ ਹੋਣਹਾਰ ਪੜ੍ਹੇ ਲਿਖੇ ਸੂਝਵਾਨ ਸਰਪੰਚ ਸਤਨਾਮ ਸਿੰਘ ਵੱਲੋਂ ਪਿੰਡ 'ਚ ਵਿਕਾਸ ਕਾਰਜਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਇਆ ਜਾ ਰਿਹਾ ਹੈ। ਸਰਪੰਚ ਸਤਨਾਮ ਸਿੰਘ ਵੱਲੋਂ ਪਿੰਡ ਦੇ ਨਿਕਾਸੀ ਪ੍ਰਬੰਧਾਂ, ਸਕੂਲ ਕਾਰਜਾਂ ਤੋਂ ਇਲਾਵਾ ਹੋਰ ਕੰਮਾਂ ਨੂੰ ਆਪਣੀ ਨਿਗਰਾਨੀ ਅਧੀਨ ਕਰਵਾਇਆ ਜਾ ਰਿਹਾ ਤਾਂ ਜੋ ਕੋਈ ਵੀ ਕਿਸੇ ਕੰਮ 'ਚ ਕਮੀ ਨਾ ਰਹਿ ਸਕੇ। ਇਸਤੋਂ ਇਲਾਵਾ ਪਿੰਡ 'ਚ ਨਰੇਗਾ ਵਰਕਰਾਂ ਨੂੰ ਵੀ ਸਮੇਂ ਸਿਰ ਕੰਮ ਦਿੱਤਾ ਜਾ ਰਿਹਾ ਹੈ ਜਿਸ ਸਦਕਾ ਨਰੇਗਾ ਵਰਕਰਾਂ 'ਚ ਖੁਸ਼ੀ ਹੈ ਕਿ ਉਨ੍ਹਾਂ ਨੂੰ ਸਮੇਂ ਸਿਰ ਕੰਮ ਮਿਲ ਰਿਹਾ ਹੈ। ਹਾਲ ਹੀ 'ਚ ਸਰਪੰਚ ਸਤਨਾਮ ਸਿੰਘ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਇੰਟਰਲਾਕ ਟਾਇਲਾਂ ਦਾ ਕੰਮ ਕਰਵਾਇਆ ਜਾ ਰਿਹਾ ਹੈ। ਸਰਪੰਚ ਸਤਨਾਮ ਸਿੰਘ ਨੇ ਕਿਹਾ ਕਿ ਉਸਦਾ ਸੁਪਨਾ ਹੈ ਕਿ ਉਹ ਪਿੰਡ ਨੂੰ ਸੁੰਦਰ ਦਿੱਖ ਪੱਖੋਂ ਸੂਬੇ ਭਰ 'ਚੋਂ ਨੰਬਰ-1 'ਤੇ ਲੈ ਕੇ ਆਵੇ। ਉਨ੍ਹਾਂ ਕਿਹਾ ਕਿ ਪਿੰਡ 'ਚ ਰਹਿੰਦੇ ਕੰਮਾਂ ਦਾ ਵਿਕਾਸ ਤੇਜੀ ਨਾਲ ਕਰਵਾÎਇਆ ਜਾ ਰਿਹਾ ਹੈ। ਇਸ ਮੌਕੇ ਪੰਚ ਧੀਰਾ ਸਿੰਘ, ਪੰਚ ਜੀਵਨ ਸਿੰਘ, ਪੰਚ ਗੁਰਬਿੰਦਰ ਸਿੰਘ, ਪੰਚ ਸੁੱਖਾ ਸਿੰਘ, ਪੰਚ ਧਰਵੰਸ ਸਿੰਘ, ਪੰਚ ਬਿੰਦਰ ਸਿੰਘ, ਪੰਚ ਬੱਬੂ ਸਿੰਘ ਅਤੇ ਪੰਚ ਕੁਲਦੀਪ ਸਿੰਘ ਵੀ ਹਾਜ਼ਰ ਸਨ।