ਦਵਿੰਦਰ ਬਾਘਲਾ, ਦੋਦਾ : ਵਿਸ਼ਵ ਆਬਾਦੀ ਦਿਵਸ ਦੇ ਮਨਾਉਣ ਦਾ ਪ੍ਰਮੁੱਖ ਮਕਸਦ ਆਬਾਦੀ 'ਤੇ ਕੰਟਰੋਲ ਲਈ ਸਮਾਜ 'ਚ ਜਾਗਰੂਕਤਾ ਤੋਂ ਹੈ। ਸਾਰੇ ਵਿਸ਼ਵ ਵਿੱਚ ਆਬਾਦੀ ਦੇ ਵੱਧਣ ਨਾਲ ਬਹੁਤ ਸਾਰੀਆਂ ਸਮੱਸਿਆਵਾ ਪੈਦਾ ਹੋ ਰਹੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਮਓ ਦੋਦਾ ਡਾ. ਰਮੇਸ਼ ਕੁਮਾਰੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਅਪਣਾਉਣ ਲਈ ਪ੍ਰਰੇਰਿਤ ਕੀਤਾ ਜਾਂਦਾ ਹੈ। ਕੋਰੋਨਾ ਕੋਵਿਡ-19 ਅਧੀਨ ਸਿਹਤ ਵਿਭਾਗ ਵੱਲੋਂ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ। ਇਸੇ ਦੌਰਾਨ ਯੋਗ ਜੋੜਿਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਆਮ ਲੋਕਾਂ 'ਚ ਜਾਗਰੂਕਤਾ ਪੈਦਾ ਕਰਕੇ ਵੱਧ ਰਹੀ ਆਬਾਦੀ ਦੀ ਸਮੱਸਿਆ 'ਤੇ ਕਾਬੂ ਪਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਲੋਕਾਂ ਨੂੰ ਕਾਪਰ ਟੀ, ਨਲਬੰਦੀ, ਨਸਬੰਦੀ ਆਦਿ ਸਹੂਲਤਾਂ ਆਪਣਾ ਕੇ ਯੋਜਨਾਂਬੱਧ ਤਰੀਕੇ ਨਾਲ ਪਰਿਵਾਰ ਨਿਯੋਜਨ ਸਬੰਧੀ ਗਿਆਨ ਦੇਣਾ ਸਿਹਤ ਵਿਭਾਗ ਮਕਸਦ ਹੈ ਜਿਸਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਵੱਲੋਂ ਅੌਰਤਾਂ ਦੇ ਪੀਪੀਆਈ ਯੂਸੀਡੀ ਵਿਸ਼ੇਸ ਕਾਪਰ ਟੀ ਜੋ ਬੱਚੇ ਦੀ ਜਨਮ ਸਮੇਂ ਹੀ ਕੀਤੀ ਜਾਂਦੀ ਹੈ ਜਿਸ ਦੀ ਮਿਆਦ ਦਸ ਸਾਲ ਦੇ ਕਰੀਬ ਹੈ ਕੀਤੀ ਜਾ ਰਹੀ ਹੈ। ਇਸ ਮੌਕੇ ਬੀਈਈ ਗਗਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਵਿਭਾਗ ਵੱਲੋਂ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਢੰਗਾਂ ਦੀ ਵਰਤੋਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਮੌਕੇ ਚਰਨਜੀਤ ਕੌਰ, ਅਮਰਜੀਤ ਕੌਰ, ਗੁਰਜੀਤ ਕੌਰ ਐਲ ਐਚ ਵੀ, ਗੌਰਵ ਕੁਮਾਰ ਹਾਜ਼ਰ ਸਨ।