ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਵਿਖੇ ਕੁੱਤਿਆਂ ਦੀ ਆਬਾਦੀ ਦੀ ਰੋਕਥਾਮ ਲਈ ਰਾਜਸਥਾਨ ਦੀ ਇੱਕ ਸੰਸਥਾ ਵੱਲੋਂ 23 ਸੌ ਰੁਪਏ ਪ੍ਰਤੀ ਕੁੱਤਾ ਦੇ ਹਿਸਾਬ ਨਾਲ ਕੀਤੇ ਜਾ ਰਹੇ ਆਪ੍ਰਰੇਸ਼ਨਾਂ ਦੇ ਮਾੜੇ ਪ੍ਰਬੰਧਾਂ ਤੇ ਇਤਰਾਜ਼ ਕਰਦਿਆਂ ਪਸ਼ੂ ਪ੍ਰਰੇਮੀ ਕਦੰਮਨੀ ਅਰੋੜਾ ਨੇ ਦੱਸਿਆ ਕਿ ਆਪ੍ਰਰੇਸ਼ਨ ਕਰਨ ਵਾਲੀ ਸੰਸਥਾ “ਐਨੀਮਲ ਵੈਲਫੇਅਰ ਬੋਰਡ'' ਨਾਲ ਰਜਿਸਟਰਡ ਨਹੀਂ। ਟੈਂਡਰ ਕਰਨ ਵਾਲੀ ਕਮੇਟੀ ਵਿੱਚ ਨਿਯਮਾਂ ਅਨੁਸਾਰ ਕੋਈ ਵੀ ਪਸ਼ੂ ਪ੍ਰਰੇਮੀ ਸ਼ਾਮਲ ਨਹੀਂ। ਆਪ੍ਰਰੇਸ਼ਨ ਥਿਏਟਰ ਵਿੱਚ ਕੋਈ ਸਹੂਲਤ ਨਹੀਂ, ਥਾਂ ਬਹੁਤ ਭੀੜੀ, ਬਾਰਸ਼ਾਂ ਦਾ ਮੌਸਮ ਹੋਣ ਕਰਕੇ ਇਨਫੈਕਸ਼ਨ ਦਾ ਬਹੁਤ ਖ਼ਤਰਾ ਹੈ। ਆਪ੍ਰਰੇਸ਼ਨ ਤੋਂ ਪਹਿਲਾਂ ਕੁੱਤਿਆਂ ਦੀ ਗਣਨਾ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਇਹ ਸਾਰਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਪਰ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਕਿ ਬੇਜ਼ੁਬਾਨ ਕੁੱਤਿਆਂ ਜਾਨ ਬਚਾਉਣ ਲਈ ਐਨੀਮਲ ਵੈਲਫੇਅਰ ਬੋਰਡ ਦੇ ਨੇਮਾਂ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਅੰਮਿ੍ਤ ਖੁਰਾਣਾ ਤੇ ਪਵਨ ਛਾਬੜਾ ਵੀ ਮੌਜੂਦ ਸਨ।