ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਐੱਸਐੱਸਪੀ ਰਾਜਬਚਨ ਸਿੰਘ ਸੰਧੂ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਮਿਸ਼ਨ ਫਤਿਹ ਤਹਿਤ ਹੇਮੰਤ ਕੁਮਾਰ ਸ਼ਰਮਾ ਡੀਐੱਸਪੀ (ਐਚ) ਅਤੇ ਹਰਵਿੰਦਰ ਸਿੰਘ ਚੀਮਾ ਡੀਐਸਪੀ (ਸ.ਡ) ਵੱਲੋਂ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਅੰਦਰ ਕੋਟਕਪੂਰਾ ਚੌਕ ਤੋਂ ਲੈ ਕੇ ਭਾਈ ਕੇਹਰ ਸਿੰਘ ਚੌਂਕ ਸ੍ਰੀ ਮੁਕਤਸਰ ਸਾਹਿਬ ਤੱਕ ਫਲੈਗ ਮਾਰਚ ਕੱਿਢਆ ਗਿਆ। ਇਸ ਫਲੈਗ ਮਾਰਚ 'ਚ ਇੰਸਪੈਕਟਰ ਮੋਹਣ ਲਾਲ ਮੁੱਖ ਅਫਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ, ਐਸਆਈ ਜਸਪ੍ਰਰੀਤ ਸਿੰਘ ਇੰਚਾਰਜ ਟ੍ਰੈਫਿਕ ਸਿਟੀ ਸ੍ਰੀ ਮੁਕਤਸਰ ਸਾਹਿਬ ਅਤੇ ਪੁਲਿਸ ਪਾਰਟੀ ਹਾਜਿਰ ਸੀ। ਇਹ ਫਲੈਗ ਮਾਰਚ ਦੌਰਾਨ ਦੁਕਾਨਦਾਰਾਂ ਨੂੰ ਅਤੇ ਵਹੀਕਲਾਂ ਤੇ ਆ ਰਹੇ ਲੋਕਾਂ ਨੂੰ ਮਾਸਕ ਵੰਡੇ ਗਏ ਅਤੇ ਕਰੋਨਾ ਵਾਇਰਸ ਬੀਮਾਰੀ ਤੋਂ ਸਾਵਧਾਨੀਆਂ ਵਰਤਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਹੇਮੰਤ ਕੁਮਾਰ ਡੀਐਸਪੀ ਨੇ ਕਿਹਾ ਕਿ ਕੋਰੋਨਾ ਵਾਇਰਸ ਬਿਮਾਰੀ ਛੂਤ ਦੀ ਬੀਮਾਰੀ ਹੈ, ਜੇਕਰ ਆਪਾ ਸਾਵਧਾਨੀ ਵਰਤਾਗੇ ਤਾਂ ਇਸ ਬੀਮਾਰੀ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਤਿੰਨ ਤਰੀਕਿਆਂ ਨਾਲ ਸਾਵਧਾਨੀ ਵਰਤ ਕੇ ਇਸ ਬੀਮਾਰੀ ਨੂੰ ਹਰਾਇਆ ਜਾ ਸਕਦਾ ਹੈ। ਪਹਿਲਾ ਤਰੀਕਾ ਇਹ ਕਿ ਜਨਤਕ ਥਾਵਾਂ ਤੇ ਜਾਣ ਲੱਗਿਆ ਅਤੇ ਘਰ ਤੋਂ ਬਾਹਰ ਨਿਕਲਣ ਲੱਗਿਆ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ, ਦੂਜਾ ਤਰੀਕਾ ਜਨਤਕ ਥਾਂਵਾਂ ਨੂੰ ਛੂਹਣਾ ਨਹੀਂ ਚਾਹੀਦਾ ਅਤੇ ਆਪਣੇ ਹੱਥਾਂ ਨੂੰ ਥੋੜੇ-ਥੋੜੇ ਸਮੇਂ ਬਾਅਦ ਸਾਬਣ ਨਾਲ ਜਾਂ ਸੈਨੀਟਾਈਜਰ ਨਾਲ ਸਾਫ ਕਰਦੇ ਰਹਿਣਾ ਚਾਹੀਦਾ ਹੈ ਤੇ ਤੀਜਾ ਤਰੀਕਾ ਘਰ ਤੋਂ ਬਾਹਰ ਨਿਕਲਦੇ ਸਮੇਂ ਦੂਸਰਿਆ ਤੋਂ ਸਰੀਰਕ ਦੂਰੀ ਬਣਾ ਕੇ ਰੱਖੀ ਜਾਵੇ। ਇਨ੍ਹਾਂ ਨਿਯਮਾਂ ਦੀ ਪਾਲਣ ਕਰਕੇ ਅਸੀਂ ਸੁਰੱਖਿਅਤ ਰਹਿ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜਰੂਰਤ ਪੈਣ ਤੇ ਜ਼ਿਲ੍ਹਾ ਪੁਲਿਸ ਦੇ ਹੈਲਪ ਲਾਈਨ ਨੰਬਰ 112 ਜਾਂ 80543-70100 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਏਐਸਆਈ ਗੁਰਾਂਦਿੱਤਾ ਸਿੰਘ ਇੰਚਾਰਜ ਸ਼ੋਸ਼ਲ ਅਵੈਰਨੈਸ ਟੀਮ, ਏਐਸਆਈ ਨਾਇਬ ਸਿੰਘ, ਏਐਸਆਈ ਬਲਵਿੰਦਰ ਸਿੰਘ, ਸੀ/ਸਿਪਾਹੀ ਗੁਰਸੇਵਕ ਸਿੰਘ, ਸਿਪਾਹੀ ਸੰਮਨਦੀਪ ਕੁਮਾਰ ਆਦਿ ਹਾਜਰ ਸਨ।