ਅਮਨਦੀਪ ਮਹਿਰਾ, ਮਲੋਟ : ਵਿਕਾਸ ਪੁਰਸ਼ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ 58ਵੇਂ ਜਨਮ ਦਿਨ ਦੇ ਮੌਕੇ ਪਿੰਡ ਸ਼ਾਮ ਖੇੜਾ ਦੇ ਨਿਵਾਸੀਆਂ ਵੱਲੋਂ ਪਿੰਡ 'ਚ ਬੂਟੇ ਲਗਾਏ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਨੇਕਾਂ ਲੋਕ ਹਿੱਤ ਕੰਮ ਕਰਵਾਏ ਗਏ ਹਨ ਜਿਨ੍ਹਾਂ ਦਾ ਜਨਮ ਦਿਨ ਪਿੰਡ ਵਾਸੀਆਂ ਵੱਲੋਂ ਪਿੰਡ 'ਚ ਬੂਟੇ ਲਗਾ ਕੇ ਮਨਾਇਆ ਗਿਆ ਹੈ। ਇਸ ਮੌਕੇਗੋਪੀ ਭੈਲ, ਤੇਗ ਸੰਧੂ, ਕੁਲਬੀਰ ਸੰਧੂ, ਲਵੀ ਵੈਰੜ, ਹਰਮਨ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।