ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਵਿਸ਼ਵ ਪ੍ਰਸਿੱਧ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਡਾ. (ਪ੍ਰਰੋ) ਐਸਪੀ ਸਿੰਘ ਉਬਰਾਏ ਚੇਅਰਮੈਨ, ਅਪੈਕਸ ਗਰੁੱਪ ਆਫ ਕੰਪਨੀਜ਼ ਦੀ ਅਗਵਾਈ ਹੇਠ ਅੌਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਤੇ ਸਨਮਾਨ ਯੋਗ ਜੀਵਨ ਬਸਰ ਕਰ ਸਕਣ ਲਈ ਮੁਫ਼ਤ ਸਿਲਾਈ ਸੈਂਟਰ ਖੋਲ੍ਹੇ ਗਏ ਹਨ ਤੇ ਪੰਜਾਬ ਤੇ ਹੋਰ ਸੂਬਿਆਂ 'ਚ ਸਫਲਤਾ ਪੂਰਵਕ ਚੱਲ ਰਹੇ ਹਨ। ਇਸ ਲੜੀ ਤਹਿਤ ਸਰਬੱਤ ਦਾ ਭਲਾ ਟਰੱਸਟ ਇਕਾਈ ਮੁਕਤਸਰ ਸਾਹਿਬ ਵੱਲੋਂ ਡੇਰਾ ਭਾਈ ਮਸਤਾਨ ਸਿੰਘ ਵਿਖੇ ਚੱਲ ਰਹੇ ਸਿਲਾਈ ਕਢਾਈ ਸੈਂਟਰ ਦੇ ਚੋਥੇ ਸੈਸ਼ਨ ਦੇ 20 ਵਿਦਿਆਰਥੀਆਂ ਨੂੰ ਸੈਸ਼ਨ ਖਤਮ ਹੋਣ ਉਪਰੰਤ ਸਰਟੀਫਿਕੇਟ ਵਿਸ਼ੇਸ਼ ਮਹਿਮਾਨ ਤਰਸੇਮ ਗੋਇਲ, ਪ੍ਰਧਾਨ ਗਰੀਨ ਐਂਡ ਕਲੀਨ ਸੰਸਥਾ, ਸ੍ਰੀ ਮੁਕਤਸਰ ਸਾਹਿਬ ਵੱਲੋਂ ਵੰਡੇ ਗਏ। ਇਸ ਮੌਕੇ ਪ੍ਰਧਾਨ ਗੁਰਬਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਟਰੱਸਟ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਤੇ ਵੱਖ-ਵੱਖ ਪਿੰਡਾਂ 'ਚ ਅੌਰਤਾਂ ਨੂੰ ਆਤਮ ਨਿਰਭਰ ਬਣਾਉਣ ਤੇ ਮਾਣ ਸਤਿਕਾਰ ਲਈ ਸਿਲਾਈ ਸੈਂਟਰ ਚਲਾਏ ਜਾ ਰਹੇ ਹਨ ਤੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਿਲਾਈ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਢੰਗ ਨਾਲ ਕਰ ਸਕਣ ਇਸ ਤੋਂ ਇਲਾਵਾ ਟਰੱਸਟ ਵੱਲੋਂ ਮੁਫ਼ਤ ਕੰਪਿਊਟਰ ਸੈਂਟਰ, ਤਿਲਕ ਨਗਰ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਸਫਲਤਾ ਪੂਰਵਕ ਚੱਲ ਰਿਹਾ ਹੈ ਤੇ ਸੰਨੀ ਉਬਰਾਏ ਕਲੀਨਿਕ ਲੈਬੋਰਟਰੀ ਤੇ ਡਾਇਗਨੋਸਟਿਕ ਸੈਂਟਰ ਵੀ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਸਟੇਜ ਸੰਚਾਲਨ ਦੀ ਭੂਮਿਕਾ ਮਾ. ਜਸਪਾਲ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਜਨਰਲ ਸਕੱਤਰ ਲੈਕ.ਬਲਵਿੰਦਰ ਸਿੰਘ, ਸੰਗਠਨ ਸਕੱਤਰ ਮਾ. ਰਜਿੰਦਰ ਸਿੰਘ, ਸਕੱਤਰ ਜਸਵਿੰਦਰ ਸਿੰਘ ਮਣਕੂ, ਪ੍ਰਰੋਜੈਕਟ ਚੇਅਰਮੈਨ ਅਰਵਿੰਦਰਪਾਲ ਸਿੰਘ, ਸਲਾਹਕਾਰ ਜਤਿੰਦਰ ਸਿੰਘ, ਸਿਲਾਈ ਟੀਚਰ ਪਰਮਜੀਤ ਕੌਰ, ਅਮਿੰ੍ਤਪਾਲ ਸਿੰਘ, ਗੁਰਚਰਨ ਸਿੰਘ, ਬਾਬਾ ਜੀਤਾ, ਰਾਜ ਕੁਮਾਰ ਮੇਲੂ, ਕੁਲਭੂਸ਼ਨ ਗਰਗ, ਮੈਡਮ ਹੇਮ ਲਤਾ, ਮੈਡਮ ਨਵਜੋਤ ਕੌਰ ਹਾਜ਼ਰ ਸਨ।