ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਬਾਬਾ ਖੇਤਰਪਾਲ ਜੀ ਮੰਦਰ ਅਬੋਹਰ ਰੋਡ 'ਚ ਰਮਨ ਸਿੰਘ ਸੇਖੋਂ ਵੱਲੋਂ ਬਾਬਾ ਜੀ ਦੀ ਚਰਨ ਪਾਦੁਕਾ ਦੀ ਸਥਾਪਨਾ ਕਰਵਾਈ ਗਈ। ਇਸ ਮੌਕੇ ਮੰਦਰ ਦੀ ਸੋਸਾਇਟੀ ਪ੍ਰਧਾਨ ਚੰਦਨ ਨਾਗਪਾਲ ਨੇ ਦੱਸਿਆ ਕਿ ਬਾਬਾ ਜੀ ਦੀ ਚਰਨ ਪਾਦੁਕਾ ਦੀ ਸਥਾਪਨਾ ਤੋਂ ਪਹਿਲਾਂ ਚਰਨ ਪਾਦੁਕਾ ਦਾ ਪੰਡਿਤ ਮਨੂੰ ਸ਼ਰਮਾ ਤੇ ਪੰਡਿਤ ਰਾਮ ਦੁਆਰਾ ਪੂਜਨ ਕੀਤਾ ਗਿਆ ਤੇ ਉਸ ਦੇ ਬਾਅਦ ਪੰਜ ਵਿਅਕਤੀਆਂ ਦੇ ਨਾਲ ਸ਼ਹਿਰ ਦੇ ਵੱਖ ਵੱਖ ਮਾਰਗਾਂ ਤੋਂ ਹੁੰਦੇ ਹੋਏ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਉਸ ਦੇ ਬਾਅਦ ਚਰਨ ਪਾਦੁਕਾ ਨੂੰ ਸਥਾਪਿਤ ਕੀਤਾ ਗਿਆ। ਸਥਾਪਨਾ ਦੇ ਉਪਰੰਤ ਮੰਦਰ 'ਚ ਹਵਨ ਯੱਗ ਕੀਤਾ ਗਿਆ। ਇਸ ਮੌਕੇ ਪੰਡਿਤ ਮਕਸੂਦਨ ਸ਼ਰਮਾ ਤੇ ਜੈ ਬਾਬਾ ਖੇਤਰਪਾਲ ਜੀ ਸੇਵਾ ਸੋਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਨਰਿੰਦਰਪਾਲ ਗਿਰਧਰ, ਵਿਸ਼ਾਲ ਮੈਦਾਨ, ਆਕਾਸ਼ ਰੁਪਾਣਾ ਆਦਿ ਹਾਜ਼ਰ ਸਨ। ਇਸ ਮੌਕੇ ਰਮਨ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਹ ਮੰਦਰ 'ਚ ਚਰਨ ਪਾਦੁਕਾ ਦੀ ਸਥਾਪਨਾ ਕਰਵਾਈ ਜੋ ਅੱਜ ਬਾਬਾ ਜੀ ਦੀ ਕ੍ਰਿਪਾ ਨਾਲ ਪੂਰਨ ਹੋ ਗਈ। ਅਖੀਰ ਵਿੱਚ ਸੋਸਾਇਟੀ ਦੇ ਸਮੂਹ ਮੈਬਰਾਂ ਵੱਲੋਂ ਰਮਨ ਸੇਖੋਂ ਦਾ ਧੰਨਵਾਦ ਕੀਤਾ ਗਿਆ।