ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਵਪਾਰ ਮੰਡਲ ਸ੍ਰੀ ਮੁਕਤਸਰ ਸਾਹਿਬ ਦੀ ਪਲੇਠੀ ਮੀਟਿੰਗ ਮੰਡਲ ਦੇ ਨਵ ਨਿਯੁਕਤ ਪ੍ਰਧਾਨ ਇੰਦਰਜੀਤ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਮੇਟੀ ਹੈੱਡ ਕਸ਼ਮੀਰਾ ਸਿੰਘ, ਸਤਪਾਲ ਪਠੇਲਾ, ਤੇਜਿੰਦਰ ਬਾਂਸਲ ਬੱਬੂ , ਚੇਅਰਮੈਨ ਅਸ਼ਵਨੀ ਗਿਰਧਰ ਅਤੇ ਰਾਜ ਕੁਮਾਰ ਭਠੇਜਾ ਮੇਲੂ ਨੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਵਪਾਰ ਮੰਡਲ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਪਾਰੀਆਂ ਵੱਲੋਂ ਭਰੇ ਜਾਂਦੇ ਟੈਕਸ ਦੇ ਸਦਕਾ ਹੀ ਸਰਕਾਰਾਂ ਚਲਦੀਆਂ ਹੈ ਪ੍ਰੰਤੂ ਇਤਿਹਾਸ ਗਵਾਹ ਹੈ ਕਿ ਅੱਜ ਤਕ ਕਿਸੇ ਵੀ ਪਾਰਟੀ ਨੇ ਵਪਾਰੀਆਂ ਦੀ ਭਲਾਈ ਬਾਰੇ ਨਹੀਂ ਸੋਚਿਆ ਬਲਕਿ ਅਫ਼ਸਰ ਸ਼ਾਹੀ ਵਲੋਂ ਵੀ ਵਪਾਰੀਆਂ ਨੂੰ ਤੰਗ-ਪਰੇਸ਼ਾਨ ਹੀ ਕੀਤਾ ਜਾਂਦਾ ਹੈ। ਇਸ ਦੌਰਾਨ ਹੀ ਸੰਗਠਨ ਦਾ ਇਕ ਵਟਸਐੱਪ ਗਰੁੱਪ ਬਣਾਉਣ ਦਾ ਫੈਸਲਾ ਕੀਤਾ ਤਾਂ ਜੋ ਮੈਂਬਰਾਂ ਨੂੰ ਸੰਗਠਨ ਦੀ ਹਰ ਇਕ ਗਤੀਵਿਧੀ ਦੀ ਜਾਣਕਾਰੀ ਉਪਲੱਬਧ ਕਰਵਾਈ ਜਾ ਸਕੇ। ਮੰਚ ਸੰਚਾਲਨ ਦੀ ਭੂਮਿਕਾ ਮੰਡਲ ਦੇ ਜਨਰਲ ਸਕੱਤਰ ਰੋਸ਼ਨ ਲਾਲ ਚਾਵਲਾ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਵਪਾਰ ਮੰਡਲ ਦੇ ਚੇਅਰਮੈਨ ਸੁਨੀਲ ਖੇੜਾ, ਹਰਕ੍ਰਿਸ਼ਨ ਸਿੰਘ ਮੱਕੜ, ਜਨਰਲ ਸਕੱਤਰ ਦੇਸ ਰਾਜ ਤਨੇਜਾ, ਖਜ਼ਾਨਚੀ ਅਸ਼ੋਕ ਸ਼ੀਕਰੀ, ਮੇਘ ਰਾਜ ਦੋਦਾ, ਰਿਚੀ ਭਠੇਜਾ, ਧਰਮਵੀਰ ਖੁਰਾਣਾ, ਸੰਦੀਪ ਦਾਬੜਾ, ਟੇਕ ਚੰਦ ਬੱਤਰਾ, ਸੁਰਿੰਦਰ ਬਾਂਸਲ, ਸਤੀਸ਼ ਪਾਹਵਾ, ਕਾਨੂੰਨੀ ਸਲਾਹਕਾਰ ਗੌਤਮ ਅਰੋੜਾ ਅਤੇ ਪ੍ਰਰੈਸ ਸਕੱਤਰ ਹਰੀਸ਼ ਤਨੇਜਾ ਆਦਿ ਹਾਜ਼ਰ ਸਨ।