ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ੁਰੂ ਕੀਤੇ ਗਏ ਪ੍ਰਰਾਜੈਕਟ ਮੇਰਾ ਮੁਕਤਸਰ ਮੇਰਾ ਮਾਣ ਅਤੇ ਪੰਜਾਬ ਸਰਕਾਰ ਦੇ ਪ੍ਰਰੋਜੈਕਟ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਗਰ ਕੌਂਸਲ ਵੱਲੋਂ ਪਾਲੀਥੀਨ ਦੇ ਲਿਫਾਫੇ ਵਰਤਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਾਰਜ ਸਾਧਕ ਅਫਸਰ, ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਤਹਿਤ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਸੈਨੇਟਰੀ ਇੰਸਪੈਕਟਰ ਪਰਮਜੀਤ ਸਿੰਘ ਨੇ ਜਲਾਲਾਬਾਦ ਅਤੇ ਟਿੱਬੀ ਸਾਹਿਬ ਰੋਡ 'ਤੇ ਨਿਰੀਖਣ ਕੀਤਾ ਅਤੇ ਇੱਥੋਂ ਦੇ ਚਾਰ ਦੁਕਾਨਦਾਰਾਂ ਤੋਂ 60 ਕਿਲੋ ਪਾਬੰਦੀਸ਼ੁਦਾ ਪਾਲੀਥੀਨ ਅਤੇ ਡਿਸਪੋਜ਼ਲ ਬਰਾਮਦ ਹੋਣ ਤੇ ਦੁਕਾਨਦਾਰਾਂ ਦਾ ਮੌਕੇ ਤੇ ਹੀ ਚਲਾਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਦੇ ਕਰਮਚਾਰੀ ਧਰਮਪਾਲ, ਜੂਨੀਅਰ ਸਹਾਇਕ, ਮਨੀਸ਼ ਕੁਮਾਰ, ਸੀਐਫ ਸਤਿੰਦਰਪਾਲ ਸਿੰਘ, ਮੋਟੀਵੇਟਰ ਮਨਪ੍ਰਰੀਤ ਸਿੰਘ ਅਤੇ ਪਰਵੀਨ ਸਿੰਘ ਹਾਜ਼ਰ ਸਨ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਿਪਨ ਕੁਮਾਰ ਨੇ ਦੱਸਿਆ ਕਿ ਕੌਂਸਲ ਵੱਲੋਂ ਲਗਾਤਾਰ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਪਾਬੰਦੀਸ਼ੁਦਾ ਪਾਲੀਥੀਨ ਲਿਫਾਫਾ ਵਰਤਦਾ ਪਾਇਆ ਗਿਆ ਤਾਂ ਨਗਰ ਕੌਂਸਲ ਵੱਲੋਂ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।